ਸਰਦੂਲਗੜ੍ਹ: ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੁਆਰਾ ਮੁਹਾਲੀ ਸ਼ਹਿਰ ਵਿੱਚ ਸਕੇਟਿੰਗ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਸਵੀਟ ਬਲੋਸਮਜ਼ ਸਕੂਲ ਸਰਦੂਲਗੜ੍ਹ ਦੇ ਵਰਗ 7 ਤੋਂ 14 ਸਾਲ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੇਟਿੰਗ ਦੇ ਕੋਚ ਮਿਸਟਰ ਅਰੁਣ ਕੁਮਾਰ ਦੀ ਅਗਵਾਈ ਹੇਠ ਟੀਮ ਫਾਈਨਲ ਵਿਚ ਪੁੱਜੀ। ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਮਨ ਨੇ ‘ਸਪੀਡ ਸਕੇਟਿੰਗ’ ਵਿੱਚ ਇੱਕ ਗੋਲਡ ਅਤੇ ਦੋ ਕਾਂਸੇ ਦੇ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਦੌਰਾਨ ਹੀ ਰੋਲਰ ਹਾਕੀ ਵਿਚ ਸਕੂਲ ਦੀਆਂ ਦੋ ਟੀਮਾਂ ਸਬ ਜੂਨੀਅਰ (ਕੁੜੀਆਂ) ਅਤੇ (ਮੁੰਡੇ) ਨੇ ਭਾਗ ਲੈਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਹੀ ਇਕ ਹੋਰ ਵਿਦਿਆਰਥਣ ਖੁਸ਼ਦੀਪ ਕੌਰ ਨੇ ਜ਼ਿਲ੍ਹਾ ਪੱਧਰ ‘ਤੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਸੀ ਜਿਸ ਦੀ ਚੋਣ ਰਾਜ ਪੱਧਰੀ ਮੁਕਾਬਲੇ ਲਈ ਕੀਤੀ ਗਈ। -ਪੱਤਰ ਪ੍ਰੇਰਕ