12.4 C
Alba Iulia
Monday, April 29, 2024

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੀਂਹ ਦੀ ਭੇਟ ਚੜ੍ਹਿਆ

Must Read


ਵੈਲਿੰਗਟਨ, 18 ਨਵੰਬਰ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਟੀ-20 ਕੌਮਾਂਤਰੀ ਮੈਚ ਅੱਜ ਇੱਥੇ ਮੀਂਹ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਇੱਥੋਂ ਦੇ ਸਕਾਈ ਸਟੇਡੀਅਮ ਵਿੱਚ ਮੀਂਹ ਕੁਝ ਦੇਰ ਰੁਕ ਗਿਆ ਪਰ ਮੁੜ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਮੈਚ ਸਥਾਨਕ ਸਮੇਂ ਅਨੁਸਾਰ ਰਾਤ 8.52 ਵਜੇ ਰੱਦ ਕਰ ਦਿੱਤਾ ਗਿਆ। ਪੰਜ ਓਵਰਾਂ ਦੇ ਮੈਚ ਦਾ ਕੱਟ-ਆਫ ਸਮਾਂ ਰਾਤ 09:56 ਵਜੇ ਸੀ ਪਰ ਗਿੱਲੇ ਮੈਦਾਨ ਕਾਰਨ ਇਸ ਨੂੰ ਇੱਕ ਘੰਟਾ ਪਹਿਲਾਂ ਰੱਦ ਕਰ ਦਿੱਤਾ ਗਿਆ।

ਅਗਲਾ ਟੀ-20 ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਦਾ ਆਪਣੇ ਨਿਊਜ਼ੀਲੈਂਡ ਦੌਰੇ ਦੌਰਾਨ ਮੇਜ਼ਬਾਨ ਟੀਮ ਨਾਲ ਦੋ ਹੋਰ ਟੀ-20 ਮੈਚ ਅਤੇ ਤਿੰਨ ਇੱਕ ਰੋਜ਼ਾ ਮੈਚ ਖੇਡਣ ਦਾ ਪ੍ਰੋਗਰਾਮ ਹੈ। ਦੋਵੇਂ ਟੀਮਾਂ ਆਸਟਰੇਲੀਆ ਵਿੱਚ ਹੋਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱੱਚੋਂ ਬਾਹਰ ਹੋ ਗਈਆਂ ਸਨ। ਭਾਰਤ ਨੂੰ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਹਰਾਇਆ ਸੀ।

ਕਪਤਾਨ ਰੋਹਿਤ ਸ਼ਰਮਾ ਦੀ ਗ਼ੈਰਮੌਜੂਦਗੀ ਵਿੱਚ ਭਾਰਤੀ ਟੀ-20 ਟੀਮ ਦੀ ਅਗਵਾਈ ਹਰਫ਼ਨਮੌਲਾ ਹਾਰਦਿਕ ਪਾਂਡਿਆ ਕਰ ਰਹੇ ਹਨ, ਜਦੋਂਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਉਪ ਕਪਤਾਨ ਹਨ। ਰੋਹਿਤ ਤੋਂ ਇਲਾਵਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਵੀ ਛੁੱਟੀ ‘ਤੇ ਹਨ। ਸੀਨੀਅਰ ਖਿਡਾਰੀਆਂ ਦੇ ਛੁੱਟੀ ‘ਤੇ ਹੋਣ ਕਾਰਨ ਸ਼ੁਭਮਨ ਗਿੱਲ, ਉਮਰਾਨ ਮਲਿਕ, ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀ-20 ਵਿਸ਼ਵ ਕੱਪ ਮਗਰੋਂ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਵੀ ਆਰਾਮ ਦਿੱਤਾ ਗਿਆ ਹੈ। ਇਸ ਦੌਰੇ ਲਈ ਐੱਨਸੀਏ ਦੇ ਮੁਖੀ ਵੀਵੀਐੱਸ ਲਕਸ਼ਮਣ ਨੂੰ ਭਾਰਤੀ ਕੋਚ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ

ਬੀਸੀਸੀਆਈ ਵੱਲੋਂ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਬਰਖਾਸਤ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਸਟਰੇਲੀਆ ਵਿੱਚ ਖੇਡੇ ਹਾਲੀਆ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਖਿਤਾਬੀ ਮੁਕਾਬਲੇ ਦੀ ਦੌੜ ‘ਚੋਂ ਬਾਹਰ ਹੋਣ ਮਗਰੋਂ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਸੀਨੀਅਰ ਕੌਮੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਹੈ। ਚੇਤਨ ਸ਼ਰਮਾ ਦੇ ਕਾਰਜਕਾਲ ਦੌਰਾਨ ਭਾਰਤ 2021 ਵਿੱਚ ਖੇਡੇ ਟੀ-20 ਵਿਸ਼ਵ ਕੱਪ ਦੇ ਨੌਕਆਊਟ ਗੇੜ ਵਿੱਚ ਪੁੱਜਣ ‘ਚ ਵੀ ਨਾਕਾਮ ਰਿਹਾ ਸੀ ਤੇ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਹੱਥੋਂ ਹਾਰ ਮਿਲੀ ਸੀ। ਸੀਨੀਅਰ ਕੌਮੀ ਚੋਣ ਕਮੇਟੀ ਵਿੱਚ ਚੇਤਨ ਸ਼ਰਮਾ (ਉੱਤਰੀ ਜ਼ੋਨ), ਹਰਵਿੰਦਰ ਸਿੰਘ (ਕੇਂਦਰੀ ਜ਼ੋਨ), ਸੁਨੀਲ ਜੋਸ਼ੀ (ਦੱਖਣੀ ਜ਼ੋਨ) ਤੇ ਦੇਬਾਸ਼ੀਸ਼ ਮੋਹੰਤੀ (ਪੂਰਬੀ ਜ਼ੋਨ) ਸ਼ਾਮਲ ਸਨ। ਹਾਲੀਆ ਸਮੇਂ ਵਿੱਚ ਇਸ ਕਮੇਟੀ ਦਾ ਸਭ ਤੋਂ ਛੋਟਾ ਕਾਰਜਕਾਲ ਰਿਹਾ ਹੈ। ਇਨ੍ਹਾਂ ਵਿਚੋਂ ਕੁਝ 2020 ਤੇ ਕੁਝ 2021 ਵਿੱਚ ਨਿਯੁਕਤ ਕੀਤੇ ਗਏ ਸਨ। ਸੀਨੀਅਰ ਕੌਮੀ ਚੋਣਕਾਰ ਆਮ ਕਰਕੇ ਚਾਰ ਸਾਲ ਦੇ ਅਰਸੇ ਲਈ ਚੁਣੇ ਜਾਂਦੇ ਹਨ। ਅਭੈ ਕੁਰੂਵਿਲਾ ਦਾ ਕਾਰਜਕਾਲ ਖ਼ਤਮ ਹੋਣ ਮਗਰੋਂ ਪੱਛਮੀ ਜ਼ੋਨ ਤੋਂ ਕੋਈ ਸਿਲੈਕਟਰ ਨਹੀਂ ਸੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -