ਨਵੀਂ ਦਿੱਲੀ, 2 ਦਸੰਬਰ
ਦੇਸ਼ ਦਾ ਖੰਡ ਉਤਪਾਦਨ ਅਕਤੂਬਰ-ਨਵੰਬਰ ਦੌਰਾਨ ਮਾਮੂਲੀ ਵਾਧੇ ਨਾਲ 47.9 ਲੱਖ ਟਨ ਰਿਹਾ। ਇਹ ਜਾਣਕਾਰੀ ਉਦਯੋਗਕ ਸੰਸਥਾ ਇੰਡੀਅਨ ਸੂਗਰ ਮਿੱਲਜ਼ ਐਸੋਸੀਏਸ਼ਨ (ਆਈਐੱਸਐੱਮਏ) ਨੇ ਦਿੱਤੀ। ਖੰਡ ਦਾ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਹੈ। ਆਈਐੱਸਐੱਮਏ ਨੇ ਬਿਆਨ ਵਿੱਚ ਕਿਹਾ ਕਿ ਚਾਲੂ ਮਾਰਕੀਟਿੰਗ ਸਾਲ 2022-23 ਵਿੱਚ 30 ਨਵੰਬਰ ਤੱਕ ਖੰਡ ਦਾ ਉਤਪਾਦਨ ਪਿਛਲੇ ਸਾਲ ਦੀ ਇਸੇ ਮਿਆਦ ਦੇ 47.2 ਲੱਖ ਟਨ ਦੇ ਮੁਕਾਬਲੇ 47.9 ਲੱਖ ਟਨ ਰਿਹਾ। ਉਨ੍ਹਾਂ ਕਿਹਾ ਕਿ ਇਸ ਸਾਲ ਕੰਮ ਕਰ ਰਹੀਆਂ ਖੰਡ ਮਿੱਲਾਂ ਦੀ ਗਿਣਤੀ ਸਭ ਤੋਂ ਵੱਧ 434 ਰਹੀ, ਜਦੋਂਕਿ ਪਿਛਲੇ ਸਾਲ 416 ਖੰਡ ਮਿੱਲਾਂ ਕਾਰਜਸ਼ੀਲ ਸਨ। –ਪੀਟੀਆਈ