ਬੀਐੱਸ ਚਾਨਾ
ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ
ਇਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ 6 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਅੱਜ ਇਥੋਂ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ(ਐਸਿੱ) ਰੂਪਨਗਰ ਸੰਗੀਤਾ ਸ਼ਰਮਾ ਵੱਲੋਂ ਸਮੂਹ ਕਨਵੀਨਰ, ਉਪ ਕਨਵੀਨਰ ਅਤੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਨੂੰ ਕਰਵਾਉਣ ਲਈ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆ ਗਈਆਂ। ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਸਿੱ) ਰੰਜਨਾ ਕਟਿਆਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿੱ) ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਵਰਿੰਦਰ ਸ਼ਰਮਾ ਡੀਐੱਮ ਖੇਡਾਂ ਬਲਜਿੰਦਰ ਸਿੰਘ, ਪ੍ਰਿੰਸੀਪਲ ਸਤਨਾਮ ਸਿੰਘ, ਸੀਨੀਆਰ ਲੈਕਚਰਾਰ ਸਤਨਾਮ ਸਿੰਘ ਸੰਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਖੇਡਾਂ ਭਾਈ ਨੰਦ ਲਾਲ ਪਬਲਿਕ ਸਕੂਲ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਖੇਡ ਮੈਦਾਨਾਂ ਵਿੱਚ ਹੋਣਗੀਆਂ।
ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਫੁੱਟਬਾਲ, ਖੋ ਖੋ, ਅਥਲੈਟਿਕਸ, ਕੁਸ਼ਤੀਆਂ, ਸ਼ਤਰੰਜ, ਰੱਸਾਕੱਸੀ ਲੜਕੇ, ਜਿਮਨਾਸਟਿਕ, ਬੈਡਮਿੰਟਨ, ਰੱਸੀਟੱਪਾ, ਯੋਗਾ, ਸਕੇਟਿੰਗ, ਕਰਾਟੇ, ਗੱਤਕਾ (ਲੜਕੇ) ਅਤੇ ਤੈਰਾਕੀ ਖੇਡ ਲਈ ਕਮੇਟੀਆਂ ਵੀ ਬਣਾਈਆ ਗਈਆਂ ਹਨ। ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ 6000 ਦੇ ਕਰੀਬ ਖਿਡਾਰੀ ਅਤੇ 2000 ਦੇ ਕਰੀਬ ਅਧਿਆਪਕ ਅਤੇ ਖੇਡ ਅਧਿਕਾਰੀ ਭਾਗ ਲੈਣਗੇ। ਖਿਡਾਰੀਆਂ ਅਤੇ ਅਧਿਕਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਤਖਤ ਕੇਸਗੜ੍ਹ ਸਾਹਿਬ ਦੇ ਗੁਰੁ ਤੇਗ ਬਹਾਦਰ ਨਿਵਾਸ ਵਿਖੇ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ, ਪ੍ਰਿੰਸੀਪਲ ਹਰਦੀਪ ਸਿੰਘ ਢੀਂਡਸਾ, ਪ੍ਰਿੰਸੀਪਲ ਇੰਦਰਜੀਤ ਸਿੰਘ, ਸੁਪਰਡੈਂਟ ਮਲਕੀਤ ਸਿੰਘ ਭੱਠਲ, ਮਨਿੰਦਰ ਰਾਣਾ, ਹਰਕੀਰਤ ਸਿੰਘ ਮਿਨਹਾਸ, ਹਰਮਨ ਸੰਧੂ, ਹਰਪ੍ਰੀਤ ਸਿੰਘ ਲੌਗੀਆਂ, ਅਮਰੀਕ ਸਿੰਘ ਸਨੋਲੀ, ਰਾਕੇਸ਼ ਕੁਮਾਰ ਰੌੜੀ, ਮਨਜੋਤ ਸਿੰਘ, ਤਰਲੋਚਨ ਸਿੰਘ, ਭੁਪਿੰਦਰ ਸਿੰਘ ਮਿੰਟੂ, ਇਕਬਾਲ ਸਿੰਘ, ਗੁਰਜਤਿੰਦਰਪਾਲ ਸਿੰਘ, ਸ਼ਰਨਜੀਤ ਕੌਰ, ਰਵਿੰਦਰ ਕੁਮਾਰ, ਪੰਕਜ ਕੁਮਾਰ, ਅਰਵਿੰਦਰ ਕੁਮਾਰ ਲਾਲੀ, ਜਸਵੀਰ ਸਿੰਘ ਮਾਨ, ਲਖਵਿੰਦਰ ਸਿੰਘ ਸੈਣੀ, ਰਾਕੇਸ਼ ਭੰਡਾਰੀ, ਤਾਰਾ ਰਾਣੀ, ਅਮਨਪ੍ਰੀਤ ਕੌਰ, ਰਾਜੇਸ਼ ਗੁਲੇਰੀਆ, ਲਖਵਿੰਦਰ ਸਿੰਘ ਕੋਟਲਾ, ਚਰਨਜੀਤ ਸਿੰਘ ਬੰਗਾ, ਗੁਰਚਰਨ ਸਿੰਘ, ਸ਼ੁਸ਼ੀਲ ਧੀਮਾਨ, ਰਾਜਵੀਰ ਚੌਂਤਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।