ਮੀਰਪੁਰ, 7 ਦਸੰਬਰ
ਇਥੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਚੱਲ ਰਹੇ ਦੂਜੇ ਇਕ ਦਿਨਾਂ ਕ੍ਰਿਕਟ ਮੈਚ ਵਿੱਚ ਸ਼ੁਰੂਆਤ ਵਿੱਚ ਭਾਰਤੀ ਗੇਂਦਬਾਜ਼ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ‘ਤੇ ਭਾਰੂ ਪੈ ਗਏ ਹਨ। ਇਕ ਸਮੇਂ ਬੰਗਲਾਦੇਸ਼ ਦੀਆਂ 19 ਓਵਰਾਂ ਵਿੱਚ 6 ਵਿਕਟਾਂ ‘ਤੇ 69 ਦੌੜਾਂ ਸਨ। ਇਸ ਮਗਰੋਂ ਟੀਮ ਸੰਭਲ ਗਈ ਤੇ ਉਸ ਨੇ 50 ਓਵਰਾਂ ਵਿੱਚ 7 ਵਿਕਟਾਂ ‘ਤੇ 271 ਦੌੜਾਂ ਬਣਾ ਲਈਆਂ। ਸ਼ਾਮ ਪੌਣੇ 6 ਵਜੇ ਤੱਕ ਭਾਰਤ ਨੇ 4 ਵਿਕਟਾਂ ਗੁਆ ਕੇ 23 ਓਵਰਾਂ ਵਿੱਚ 106 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਅੱਜ ਇਥੇ ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਟੀਮ ‘ਚ ਦੋ ਬਦਲਾਅ ਕੀਤੇ ਹਨ। ਕੁਲਦੀਪ ਸੇਨ ਅਤੇ ਸ਼ਾਹਬਾਜ਼ ਅਹਿਮਦ ਦੀ ਜਗ੍ਹਾ ਉਮਰਾਨ ਮਲਿਕ ਅਤੇ ਅਕਸ਼ਰ ਪਟੇਲ ਨੂੰ ਲਿਆਇਆ।