12.4 C
Alba Iulia
Friday, May 3, 2024

ਕੰਗਨਾ ਰਣੌਤ ਵੱਲੋਂ ਫ਼ਿਲਮ ‘ਚੰਦਰਮੁਖੀ-2’ ਦੀ ਸ਼ੂਟਿੰਗ ਸ਼ੁਰੂ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫ਼ਿਲਮ ‘ਚੰਦਰਮੁਖੀ 2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਸਾਲ 2005 ਵਿੱਚ ਸੁਪਰਸਟਾਰ ਰਜਨੀਕਾਂਤ ਦੀ ਆਈ ਤਾਮਿਲ ਫ਼ਿਲਮ ਦਾ ਅਗਲਾ ਭਾਗ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਖੁਲਾਸਾ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕੰਗਨਾ ਨੇ ਆਖਿਆ,”ਅੱਜ ‘ਚੰਦਰਮੁਖੀ 2’ ਦਾ ਫ਼ਿਲਮਾਂਕਣ ਸ਼ੁਰੂ ਹੋ ਗਿਆ ਹੈ।” ਜਾਣਕਾਰੀ ਅਨੁਸਾਰ ਇਹ ਫ਼ਿਲਮ ਰਜਨੀਕਾਂਤ ਅਤੇ ਜਯੋਤਿਕਾ ਦੀ ਹਿੱਟ ਫ਼ਿਲਮ ‘ਚੰਦਰਮੁਖੀ’ ਦਾ ਅਗਲਾ ਭਾਗ ਹੈ, ਜਿਸ ਦਾ ਨਿਰਦੇਸ਼ਨ ਪੀ. ਵਾਸੂ ਨੇ ਕੀਤਾ ਸੀ। ਇਸ ਫ਼ਿਲਮ ਵਿੱਚ ਕੰਗਨਾ ਰਾਜ ਨਰਤਕੀ ਦਾ ਕਿਰਦਾਰ ਨਿਭਾਏਗੀ। ਇਸ ਫ਼ਿਲਮ ਵਿੱਚ ਤਾਮਿਲ ਅਦਾਕਾਰ ਰਾਘਵ ਲਾਰੈਂਸ ਅਹਿਮ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਕੰਗਨਾ ਫ਼ਿਲਮ ‘ਤੇਜਸ’ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਉਹ ਹਵਾਈ ਸੈਨਾ ਦੇ ਪਾਇਲਟ ਦਾ ਕਿਰਦਾਰ ਨਿਭਾਏਗੀ। ਇਹ ਫ਼ਿਲਮ ਬੰਗਾਲੀ ਅਦਾਕਾਰਾ ਬਿਨੋਦਿਨੀ ਦਾਸੀ ਦੇ ਜੀਵਨ ‘ਤੇ ਆਧਾਰਿਤ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -