12.4 C
Alba Iulia
Monday, April 29, 2024

ਮੌਜੂਦਾ ਫੁਟਬਾਲ ਚੈਂਪੀਅਨ ਫਰਾਂਸ ਖ਼ਿਤਾਬ ਤੋਂ ਦੋ ਕਦਮ ਦੂਰ

Must Read


ਅਲ ਖੋਰ, 11 ਦਸੰਬਰ

ਮੌਜੂਦਾ ਚੈਂਪੀਅਨ ਫਰਾਂਸ ਨੇ ਓਲਿਵੀਅਰ ਗਿਰੋਡ ਦੇ ਗੋਲ ਸਦਕਾ ਸ਼ਨਿੱਚਰਵਾਰ ਨੂੰ ਇੱਥੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਗਿਰੋਡ ਨੇ ਅਲ ਬਾਯਤ ਸਟੇਡੀਅਮ ‘ਚ ਮੈਚ ਦੌਰਾਨ 78ਵੇਂ ਮਿੰਟ ਵਿੱਚ ਫਰਾਂਸ ਲਈ ਫ਼ੈਸਲਾਕੁਨ ਗੋਲ ਦਾਗਿਆ। ਫਰਾਂਸ ਹੁਣ ਬਰਾਜ਼ੀਲ ਤੋਂ ਬਾਅਦ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਦੂੁਜੀ ਟੀਮ ਬਣਨ ਤੋਂ ਸਿਰਫ ਦੋ ਜਿੱਤਾਂ ਦੂਰ ਹੈ। ਬਰਾਜ਼ੀਲ ਨੇ 1958 ਅਤੇ 1962 ਵਿੱਚ ਲਗਾਤਾਰ ਦੋ ਵਿਸ਼ਵ ਕੱਪ ਜਿੱਤੇ ਸਨ।

ਓਲਿਵੀਅਰ ਗਿਰੋਡ ਨੇ ਹੈੱਡਰ ਦੀ ਮਦਦ ਨਾਲ ਗੋਲ ਕੀਤਾ ਜਿਸ ਨੂੰ ਇੰਗਲੈਂਡ ਦਾ ਗੋਲਕੀਪਰ ਜੌਰਡਨ ਪਿਕਫੋਰਡ ਰੋਕਣ ‘ਚ ਅਸਫਲ ਰਿਹਾ। ਹਾਲਾਂਕਿ ਇਸ ਤੋਂ ਬਾਅਦ ਇੰਗਲੈਂਡ ਦੇ ਸਟਰਾਈਕਰ ਹੈਰੀ ਕੇਨ ਨੂੰ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੈਨਲਟੀ ‘ਤੇ ਉਸ ਦਾ ਸ਼ਾਟ ਗੋਲਾਂ ਦੇ ਉਪਰੋਂ ਨਿਕਲ ਗਿਆ। ਇਸ ਤੋਂ ਪਹਿਲਾਂ ਉਸ ਨੇ 54ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ‘ਚ ਬਦਲ ਕੇ ਇੰਗਲੈਂਡ ਨੂੰ 1-1 ਦੀ ਬਰਾਬਰੀ ‘ਤੇ ਲਿਆਂਦਾ ਸੀ। ਫਰਾਂਸ ਵੱਲੋਂ ਪਹਿਲਾ ਗੋਲ ਔਰਿਲਿਯਨ ਟਚੌਮੈਨੀ ਨੇ 17ਵੇਂ ਮਿੰਟ ਵਿੱਚ ਦਾਗਿਆ ਸੀ। ਫਰਾਂਸ ਦਾ ਵੀਰਵਾਰ ਵੱਡੇ ਤੜਕੇ ਸੈਮੀਫਾਈਨਲ ‘ਚ ਮੋਰੱਕੋ ਨਾਲ ਸਾਹਮਣਾ ਹੋਵੇਗਾ। ਮੋਰੱਕੋ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਹੈ। ਮੋਰੱਕੋ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਅਰਬ ਟੀਮ ਹੈ।

ਮੈਚ ‘ਚ ਇੰਗਲੈਂਡ ਦੀ ਟੀਮ ਸਕੋਰ 1-1 ਨਾਲ ਬਰਾਬਰ ਕਰਨ ਮਗਰੋਂ ਲੀਡ ਲੈਣ ਦੀ ਸਥਿਤੀ ਵਿੱਚ ਲੱਗ ਰਹੀ ਸੀ ਪਰ ਇਸ ਦੌਰਾਨ ਗਿਰੋਡ ਨੇ ਗ੍ਰੀਜ਼ਮੈਨ ਦੇ ਪਾਸ ‘ਤੇ ਗੋਲ ਦਾਗ ਫਰਾਂਸ ਨੂੰ 2-1 ਨਾਲ ਅੱਗੇ ਕਰ ਦਿੱਤਾ। ਫਰਾਂਸ ਵੱਲੋਂ ਗਿਰੋਡ ਦਾ ਇਹ 53ਵਾਂ ਗੋਲ ਸੀ ਜੋ ਕਿ ਇੱਕ ਕੌਮੀ ਰਿਕਾਰਡ ਹੈ। ਫਰਾਂਸ ਦਾ ਸਟਾਰ ਸਟਰਾਈਕਰ ਕਾਈਲਿਨ ਮਬਾਪੇ ਮੈਚ ਦੌਰਾਨ ਕੋਈ ਗੋਲ ਨਹੀਂ ਕਰ ਸਕਿਆ ਪਰ ਹਾਲੇ ਤੱਕ ਵਿਸ਼ਵ ਕੱਪ ਵਿੱਚ ਉਹ ਸਭ ਤੋਂ ਵੱਧ 5 ਗੋਲ ਕਰ ਚੁੱਕਾ ਹੈ ਜਦਕਿ ਗਿਰੋਡ ਤੇ ਲਿਓਨਲ ਮੈਸੀ ਦੇੇ 4-4 ਗੋਲ ਹਨ। ਇੰਗਲੈਂਡ ਨੇ ਕੁਆਰਟਰ ਫਾਈਨਲ ਤੱਕ ਦੇ ਸਫਰ ਦੌਰਾਨ ਮੈਚਾਂ ‘ਚ 12 ਗੋਲ ਦਾਗੇ ਸਨ। ਇੰਗਲੈਂਡ ਪਿਛਲੇ ਵਿਸ਼ਵ ਕੱਪ ‘ਚ ਸੈਮੀਫਾਈਨਲ ਤੱਕ ਪਹੁੰਚਿਆ ਸੀ। -ਏਪੀ

ਮਬਾਪੇ ਨੇ ਕੇਨ ਦੀ ਗਲਤੀ ਅਤੇ ਫਰਾਂਸ ਦੀ ਜਿੱਤ ਦਾ ਜਸ਼ਨ ਮਨਾਇਆ

ਅਲ ਖੋਰ: ਕੁਆਰਟਰ ਫਾਈਨਲ ਵਿੱਚ ਇੰਗਲੈਂਡ ਦੇ ਹੈਰੀ ਕੇਨ ਵੱਲੋਂ ਦੂਜੀ ਪੈਨਲਟੀ ‘ਤੇ ਗੋਲ ਨਾ ਕਰ ਸਕਣ ਦਾ ਫਰਾਂਸ ਦੇ ਸਟਾਰ ਸਟਰਾਈਕਰ ਕਾਈਲਿਨ ਮਬਾਪੇ ਨੇ ਖੁੱਲ੍ਹ ਕੇ ਜਸ਼ਨ ਮਨਾਇਆ। ਇਸ ਦੀ ਖੁਸ਼ੀ ਮਬਾਪੇ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ ਅਤੇ ਖੁਸ਼ੀ ਵਿੱਚ ਉਸ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਫਰਾਂਸ ਜਦੋਂ ਕੁਆਰਟਰ ਫਾਈਨਲ ਵਿੱਚ 2-1 ਨਾਲ ਅੱਗੇ ਸੀ ਤਾਂ ਖੇਡ ਦੇ 84 ਮਿੰਟ ‘ਚ ਇੰਗਲੈਂਡ ਨੂੰ ਪੈਨਲਟੀ ਮਿਲੀ ਪਰ ਕੇਨ ਦਾ ਸ਼ਾਟ ਗੋਲਾਂ ਦੇ ਉਪਰੋਂ ਦੀ ਲੰਘ ਗਿਆ। ਪਹਿਲਾਂ ਨੇ ਕੇਨ 54ਵੇਂ ਮਿੰਟ ਵਿੱਚ ਪੈਨਲਟੀ ‘ਤੇ ਗੋਲ ਕੀਤਾ ਸੀ ਪਰ ਉਸ ਵੱਲੋਂ ਦੂਜੀ ਪੈਨਲਟੀ ‘ਤੇ ਗੋਲ ਨਾ ਕਰ ਸਕਣ ਕਾਰਨ ਹਰ ਕੋਈ ਹੈਰਾਨ ਰਹਿ ਗਿਆ ਜਿਨ੍ਹਾਂ ਵਿੱਚ ਮਬਾਪੇ ਵੀ ਸ਼ਾਮਲ ਸੀ। ਕੇਨ ਵੱਲੋਂ ਗੋਲ ਨਾ ਕਰ ਸਕਣ ਕਾਰਨ ਮਬਾਪੇ ਦਾ ਚਿਹਰਾ ਖੁਸ਼ੀ ਵਿੱਚ ਖਿੜ ਗਿਆ ਤੇ ਉਸ ਨੇ ਜ਼ੋਰਦਾਰ ਜਸ਼ਨ ਮਨਾਇਆ। ਜਦੋਂ ਆਖਰੀ ਸੀਟੀ ਵੱਜੀ ਤਾਂ ਮਬਾਪੇ ਨੇ ਮੈਦਾਨ ਦੇ ਵਿਚਕਾਰਲੇ ਘੇਰੇ ਵਿੱਚ ਖੜ੍ਹ ਕੇ ਹੱਥ ਉੱਪਰ ਚੁੱਕ ਕੇ ਖੁਸ਼ੀ ਦਾ ਇਜ਼ਹਾਰ ਕੀਤਾ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -