12.4 C
Alba Iulia
Monday, May 13, 2024

ਕੈਨੇਡਾ: ਚੋਰੀ ਦੀ ਗੱਡੀ ਨਾਲ ਪੁਲੀਸ ਵਾਹਨ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

Must Read


ਟੋਰਾਂਟੋ, 13 ਦਸੰਬਰ

ਕੈਨੇਡਾ ਦੇ ਬਰੈਂਪਟਨ ‘ਚ ਇਕ ਪੰਜਾਬੀ ਨੌਜਵਾਨ (ਕੈਨੇਡੀਅਨ ਸਿੱਖ) ਨੂੰ ਚੋਰੀ ਦੀ ਗੱਡੀ ਨਾਲ ਪੁਲੀਸ ਵਾਹਨ ਨੂੰ ਟੱਕਰ ਮਾਰ ਕੇ ਸੜਕ ਤੋਂ ਹੇਠਾਂ ਲਾਹੁਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਜੁਲਾਈ, 2021 ਵਿਚ ਗੌਰਵਦੀਪ ਸਿੰਘ ਨੂੰ ਹੁਰਓਂਟਾਰੀਓ ਸਟਰੀਟ ਨੇੜੇ ਚੋਰੀ ਦੀ ਗੱਡੀ ਵਿਚ ਘੁੰਮਦਿਆਂ ਦੇਖਿਆ ਗਿਆ ਸੀ। ਪੀਲ ਪੁਲੀਸ ਨੇ ਦੱਸਿਆ ਕਿ ਉਸ ਨੇ ਪੁਲੀਸ ਦੀ ਕਰੂਜ਼ਰ ਨੂੰ ‘ਜਾਣਬੁੱਝ ਕੇ ਟੱਕਰ ਮਾਰੀ ਤੇ ਇਸ ਨੂੰ ਆਪਣੇ ਬਚਾਅ ਖਾਤਰ ਸੜਕ ਤੋਂ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ।’ ਪੁਲੀਸ ਮੁਤਾਬਕ ਉਸ ਨੇ ਇਹ ਸਭ ਜਾਣਬੁੱਝ ਕੇ ਆਪਣੇ ਬਚਾਅ ਲਈ ਕੀਤਾ। ਇਸ ਤੋਂ ਬਾਅਦ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਤੇ ਪਿਛਲੇ ਮਹੀਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੌਰਵਦੀਪ ਉਤੇ 12 ਦੋਸ਼ ਲਾਏ ਗਏ ਹਨ ਜਿਨ੍ਹਾਂ ਵਿਚ ਵਾਹਨ ਚੋਰੀ ਕਰਨਾ ਵੀ ਸ਼ਾਮਲ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -