ਚਟਗਾਂਵ, 16 ਦਸੰਬਰ
ਭਾਰਤ ਨੇ ਇਥੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ 2 ਵਿਕਟਾਂ ‘ਤੇ 258 ਦੌੜਾਂ ‘ਤੇ ਦੂਜੀ ਪਾਰੀ ਐਲਾਨ ਦਿੱਤੀ। ਚੇਤੇਸ਼ਵਰ ਪੁਜਾਰਾ (ਨਾਬਾਦ 102 ਦੌੜਾਂ) ਤੇ ਸ਼ੁਭਮਨ ਗਿੱਲ (110 ਦੌੜਾਂ) ਦੇ ਸੈਂਕੜਿਆਂ ਨੇ ਭਾਰਤ ਦੀ ਲੀਡ 512 ਦੌੜਾਂ ਤੱਕ ਪਹੁੰਚਾ ਦਿੱਤੀ। ਇਸ ਤੋਂ ਪਹਿਲਾਂ ਖੱਬੂ ਸਪਿੰਨਰ ਕੁਲਦੀਪ ਯਾਦਵ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਦੁਪਹਿਰ ਦੇ ਖਾਣੇ ਤੱਕ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤੀ ਕਪਤਾਨ ਕੇਐੱਲ ਰਾਹੁਲ ਨੇ ਹਾਲਾਂਕਿ ਫਾਲੋਆਨ ਨਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 22 ਮਹੀਨਿਆਂ ਵਿੱਚ ਆਪਣਾ ਪਹਿਲਾ ਟੈਸਟ ਖੇਡ ਰਹੇ ਕੁਲਦੀਪ ਨੇ 40 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ 404 ਦੌੜਾਂ ਬਣਾਈਆਂ ਸਨ ਅਤੇ ਹੁਣ ਉਸ ਕੋਲ 254 ਦੌੜਾਂ ਦੀ ਲੀਡ ਹੈ। ਮੁਹੰਮਦ ਸਿਰਾਜ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।