ਮੁੰਬਈ, 16 ਦਸੰਬਰ
ਉਦਯੋਗਪਤੀ ਸਾਇਰਸ ਮਿਸਤਰੀ ਦੀ ਮੌਤ ਮਾਮਲੇ ‘ਚ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੀ ਮੁਲਜ਼ਮ ਇਸਤਰੀ ਰੋਗ ਮਾਹਿਰ ਡਾਕਟਰ ਅਨਾਹਿਤਾ ਪੰਡੋਲੇ ਨੇ ਹਾਦਸੇ ਦੌਰਾਨ ਆਪਣੀ ਸੀਟ ਬੈਲਟ ਠੀਕ ਤਰ੍ਹਾਂ ਨਹੀਂ ਲਗਾਈ ਸੀ। ਇਸ ਸਾਲ 4 ਸਤੰਬਰ ਨੂੰ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਮਿਸਤਰੀ (54) ਅਤੇ ਉਸ ਦੇ ਦੋਸਤ ਜਹਾਂਗੀਰ ਪੰਡੋਲੇ ਦੀ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦੀ ਮਰਸੀਡੀਜ਼-ਬੈਂਜ਼ ਕਾਰ ਪਾਲਘਰ ਜ਼ਿਲ੍ਹੇ ਵਿੱਚ ਸੂਰਿਆ ਨਦੀ ਦੇ ਪੁਲ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕਾਰ ਚਲਾ ਰਹੀ ਡਾਕਟਰ ਅਨਾਹਿਤਾ ਅਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਏ। ਇਹ ਸਾਰੇ ਅਹਿਮਦਾਬਾਦ ਤੋਂ ਮੁੰਬਈ ਪਰਤ ਰਹੇ ਸਨ। ਪਾਲਘਰ ਦੇ ਪੁਲੀਸ ਸੁਪਰਡੈਂਟ ਬਾਲਾਸਾਹਿਬ ਪਾਟਿਲ ਨੇ ਕਿਹਾ, ‘ਡਾ. ਅਨਾਹਿਤਾ, ਜੋ ਮਰਸਡੀਜ਼ ਬੈਂਜ਼ ਕਾਰ ਚਲਾ ਰਹੀ ਸੀ, ਨੇ ਸੀਟ ਬੈਲਟ ਠੀਕ ਤਰ੍ਹਾਂ ਨਹੀਂ ਲਗਾਈ ਹੋਈ ਸੀ, ‘ਪੇਲਵਿਕ ਬੈਲਟ’ ਨਹੀਂ ਲੱਗੀ ਸੀ। ਉਸ ਨੇ ਸਿਰਫ ਮੋਢੇ ‘ਤ ਬੈਲਟ ਪਾਈ ਹੋਈ ਸੀ ਹੇਠਲੇ ਹਿੱਸਾ ਨਹੀਂ ਲਗਾਇਆ ਸੀ।