ਵਾਸ਼ਿੰਗਟਨ, 17 ਦਸੰਬਰ
ਅਮਰੀਕਾ ਦੀ ਯੂਨੀਵਰਸਿਟੀ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਫਿਲਿਪ ਡਾਇਬਵਿਗ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਡਾਇਬਵਿਗ ਦੇ ਵਕੀਲ ਨੇ ਦੋਸ਼ਾਂ ਨੂੰ ਪੇਸ਼ੇਵਰ ਦੁਸ਼ਮਣੀ ਕਰਾਰ ਦਿੰਦਿਆਂ ਇਨ੍ਹਾਂ ਨੂੰ ਰੱਦ ਕੀਤਾ ਹੈ। ਡਾਇਬਵਿਗ, ਅਮਰੀਕੀ ਅਰਥ ਸ਼ਾਸਤਰੀ ਡਗਲਸ ਡਬਲਿਊ ਡਾਇਮੰਡ ਅਤੇ ਫੈਡਰਲ ਰਿਜ਼ਰਵ ਦੇ ਸਾਬਕਾ ਚੇਅਰਮੈਨ ਬੇਨ ਐੱਸ. ਬਰਨਾਨਕੇ ਨੂੰ ਬੈਂਕਾਂ ਦੀਆਂ ਅਸਫਲਤਾਵਾਂ ‘ਤੇ ਖੋਜ ਲਈ ਇਸ ਸਾਲ ਅਕਤੂਬਰ ਵਿੱਚ ਅਰਥ ਸ਼ਾਸਤਰ ਵਿੱਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸੱਤ ਸਾਬਕਾ ਵਿਦਿਆਰਥਣਾਂ ਨੇ ਡਾਇਬਵਿਗ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਵਿੱਚੋਂ ਤਿੰਨ ਤੋਂ ਯੂਨੀਵਰਸਿਟੀ ਦਫਤਰਾਂ ਦੁਆਰਾ ਪੁੱਛ ਪੜਤਾਲ ਕੀਤੀ ਗਈ ਹੈ।