ਨਵੀਂ ਦਿੱਲੀ, 17 ਦਸੰਬਰ
ਇਥੋਂ ਦੀ ਅਦਾਲਤ ਨੇ ਆਫ਼ਤਾਬ ਅਮੀਨ ਪੂਨਾਵਾਲਾ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ 22 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਆਫਤਾਬ ਪੂਨਾਵਾਲਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਵਕਾਲਤਨਾਮੇ ‘ਤੇ ਦਸਤਖਤ ਕੀਤੇ ਹਨ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਤਰਫੋਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਦੇ ਮੁਲਜ਼ਮ ਆਫ਼ਤਾਬ ਨੇ ਆਪਣੇ ਵਕੀਲ ਨੂੰ ਦਿੱਲੀ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਵਧੀਕ ਸੈਸ਼ਨ ਜੱਜ ਵਰਿੰਦਾ ਕੁਮਾਰੀ ਨੇ ਕਿਹਾ ਸੀ ਕਿ ਅਦਾਲਤ ਨੂੰ ਪੂਨਾਵਾਲਾ ਤੋਂ ਈਮੇਲ ਰਾਹੀਂ ਜਾਣਕਾਰੀ ਮਿਲੀ ਹੈ ਕਿ ਜ਼ਮਾਨਤ ਅਰਜ਼ੀ ਗਲਤੀ ਨਾਲ ਦਾਇਰ ਕੀਤੀ ਗਈ ਸੀ।