ਭੁਵਨੇਸ਼ਵਰ, 4 ਜਨਵਰੀ
ਉੜੀਸਾ ‘ਚ ਹੋਣ ਵਾਲੇ ਵਿਸ਼ਵ ਕੱਪ ਪੁਰਸ਼ ਵਿੱਚ ਹਿੱਸਾ ਲੈਣ ਲਈ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਅੱਜ ਇਥੇ ਪੁੱਜ ਗਈ। ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਟੂਰਨਾਮੈਂਟ 13 ਤੋਂ 29 ਜਨਵਰੀ ਤੱਕ ਖੇਡਿਆ ਜਾਵੇਗਾ। ਥੀਏਰੀ ਬ੍ਰਿੰਕਮੈਨ ਦੀ ਅਗਵਾਈ ਵਾਲੀ ਨੀਦਰਲੈਂਡਜ਼ 10 ਜਨਵਰੀ ਨੂੰ ਰੁੜਕੇਲਾ ਦੀ ਯਾਤਰਾ ਤੋਂ ਪਹਿਲਾਂ ਭੁਵਨੇਸ਼ਵਰ ਵਿੱਚ ਆਪਣੀਆਂ ਅੰਤਿਮ ਤਿਆਰੀਆਂ ਪੂਰੀਆਂ ਕਰੇਗੀ, ਜਿੱਥੇ ਉਹ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ 14 ਜਨਵਰੀ ਨੂੰ ਮਲੇਸ਼ੀਆ ਨਾਲ ਭਿੜੇਗੀ। ਡੱਚ ਟੀਮ 1973, 1990, ਅਤੇ 1998 ਵਿੱਚ ਵਿਸ਼ਵ ਕੱਪ ਜਿੱਤਣ ਦੇ ਨਾਲ-ਨਾਲ ਪਿਛਲੇ ਦੋ ਐਡੀਸ਼ਨਾਂ ਵਿੱਚ ਫਾਈਨਲ ਵਿੱਚ ਪਹੁੰਚੀ ਹੈ।