ਹਰਜੀਤ ਲਸਾੜਾ
ਬ੍ਰਿਸਬਨ, 17 ਜਨਵਰੀ
ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਲਈ ਕਾਰਜਸ਼ੀਲ ਸੰਸਥਾ ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ ਵੱਲੋਂ ਸਾਲ ਦੇ ਪਲੇਠੇ ਕਵੀ ਦਰਬਾਰ ਵਿੱਚ ਸਮਾਜ ਸੇਵੀਆਂ ਡਾ. ਸੁਰਿੰਦਰ ਬੀਰ ਸਿੰਘ ਅਤੇ ਗਿਆਨ ਸਿੰਘ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਮਾਂ ਬੋਲੀ ਦੇ ਪਾਸਾਰ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਡਾ. ਸੁਰਿੰਦਰ ਬੀਰ ਸਿੰਘ ਤੇ ਗਿਆਨ ਸਿੰਘ ਨੇ ਪੰਜਾਬੀ ਨੌਜਵਾਨੀ ਦੇ ਲਗਾਤਾਰ ਵਿਦੇਸ਼ ਜਾਣ ਦੇ ਰੁਝਾਨ ‘ਤੇ ਚਿੰਤਾ ਪ੍ਰਗਟਾਈ। ਮੀਤ ਪ੍ਰਧਾਨ ਰਿਤੀਕਾ ਅਹੀਰ ਨੇ ਪੰਜਾਬ ਦੇ ਵਿੱਦਿਅਕ ਢਾਂਚੇ ‘ਚ ਆ ਰਹੀ ਗਿਰਾਵਟ ਅਤੇ ਅਨੁਸ਼ਾਸਨਹੀਣਤਾ ‘ਤੇ ਹਾਅ ਦਾ ਨਾਅਰਾ ਮਾਰਿਆ। ਇਸ ਦੌਰਾਨ ਗੁਰਜਿੰਦਰ ਸੰਧੂ, ਜਸਵੰਤ ਵਾਗਲਾ, ਇਕਬਾਲ ਧਾਮੀ, ਦੇਵ ਸਿੱਧੂ, ਗੀਤਕਾਰ ਨਿਰਮਲ ਸਿੰਘ ਦਿਓਲ ਨੇ ਰਚਨਾਵਾਂ ਸੁਣਾਈਆਂ।