ਫੋਰਟ ਪੀਅਰਸ, 17 ਜਨਵਰੀ
ਅਮਰੀਕਾ ਦੇ ਫਲੋਰਿਡਾ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਸਮਾਗਮ ਵਿੱਚ ਹੋਈ ਗੋਲੀਬਾਰੀ ‘ਚ ਅੱਠ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਹੈ। ਡਬਲਿਊਪੀਬੀਐਫ-ਟੀਵੀ ਦੀ ਰਿਪੋਰਟ ਅਨੁਸਾਰ ਸੇਂਟ ਲੂਸੀ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਜ਼ਖਮੀ ਬਾਲਗ ਹਨ। ਰਿਪੋਰਟ ਅਨੁਸਾਰ ਇਹ ਗੋਲੀਬਾਰੀ ਇਲੌਸ ਐਲਿਸ ਪਾਰਕ ਵਿੱਚ ਮਾਰਟਿਨ ਲੂਥਰ ਕਿੰਗ ਕਾਰ ਸ਼ੋਅ ਅਤੇ ਫੈਮਿਲੀ ਫਨ ਡੇਅ ਦੌਰਾਨ ਸ਼ਾਮ 5:20 ਵਜੇ ਹੋਈ। ਪ੍ਰੋਗਰਾਮ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਸਨ। ਸੇਂਟ ਲੂਸੀ ਕਾਊਂਟੀ ਦੇ ਅਧਿਕਾਰੀ ਬ੍ਰਾਇਨ ਹੇਸਟਰ ਨੇ ਦੱਸਿਆ, ”ਕਈ ਵਿਅਕਤੀਆਂ ਦੇ ਗੋਲੀਆਂ ਲੱਗੀਆਂ ਹਨ। -ਏਪੀ