ਗੁਰਚਰਨ ਸਿੰਘ ਕਾਹਲੋਂ
ਸਿਡਨੀ, 17 ਜਨਵਰੀ
ਆਸਟਰੇਲੀਆ ਇਸ ਸਾਲ ਤਿੰਨ ਲੱਖ ਤੋਂ ਵੱਧ ਪਰਵਾਸੀਆਂ ਦਾ ਸਵਾਗਤ ਕਰਨ ਜਾ ਰਿਹਾ ਹੈ। ਖਜ਼ਾਨਾ ਮੰਤਰੀ ਜਿਮ ਚੈਲਮਰਜ਼ ਨੇ ਅੱਜ ਕਿਹਾ ਕਿ 2022-23 ਦੇ ਸਾਲਾਨਾ ਬਜਟ ਵਿੱਚ ਇਹ ਗਿਣਤੀ 2,35,000 ਸੀ। ਸਰਕਾਰ ਵੀਜ਼ੇ ਦੇ ਵੱਡੇ ਬੈਕਲਾਗ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੁਲਕ ਵਿੱਚ ਹੁਨਰਮੰਦਾਂ ਦੀ ਘਾਟ ਚੱਲ ਰਹੀ ਹੈ। ਪਿਛਲੇ ਕੁਝ ਸਾਲਾਂ ‘ਚ ਕਰੋਨਾ ਕਾਰਨ ਪਰਵਾਸੀਆਂ ਦੀ ਆਮਦ ਵਿੱਚ ਕਾਫੀ ਕਮੀ ਆਈ ਹੈ। ਆਸਟਰੇਲੀਆ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਵਰਗਾਂ ਵਿੱਚ ਸਾਲਾਨਾ ਲਗਪਗ ਦੋ ਲੱਖ ਵੀਜ਼ੇ ਜਾਰੀ ਕਰਦਾ ਹੈ। ਦੇਸ਼ ‘ਚ ਹਸਪਤਾਲਾਂ, ਮਕਾਨ ਉਸਾਰੀ ਤੇ ਕਾਰੋਬਾਰੀ ਥਾਵਾਂ ‘ਤੇ ਸਿਖਲਾਈ ਪ੍ਰਾਪਤ ਕਾਮਿਆਂ ਦੀ ਜ਼ਰੂਰਤ ਹੈ।