ਸਿਓਲ, 31 ਜਨਵਰੀ
ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਵਧਦੇ ਪਰਮਾਣੂ ਖਤਰੇ ਦੇ ਜਵਾਬ ‘ਚ ਉਨ੍ਹਾਂ ਦਾ ਦੇਸ਼ ਦੱਖਣੀ ਕੋਰੀਆ ਦੇ ਨਾਲ ਆਪਣੀ ਸਾਂਝੀ ਸਿਖਲਾਈ ਦੀ ਯੋਜਨਾ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਤਹਿਤ ਅਮਰੀਕਾ ਵੱਲੋਂ ਕੋਰਿਆਈ ਪ੍ਰਾਇਦੀਪ ਵਿੱਚ ਲੜਾਕੂ ਜਹਾਜ਼ਾਂ ਅਤੇ ਬੰਬਾਰਾਂ ਵਰਗੇ ਆਧੁਨਿਕ ਹਥਿਆਰਾਂ ਦੀ ਤਾਇਨਾਤੀ ਵਧਾਈ ਜਾਵੇਗੀ। ਆਸਟਿਨ ਨੇ ਸਿਓਲ ਵਿੱਚ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਲੀ ਜੋਂਗ-ਸੁਪ ਨਾਲ ਗੱਲਬਾਤ ਤੋਂ ਬਾਅਦ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਦੇ ਦਫਤਰਾਂ ਅਨੁਸਾਰ ਦੋਵੇਂ ਆਗੂਆਂ ਨੇ ਸਾਂਝੇ ਫੌਜੀ ਅਭਿਆਸ ਹੋਰ ਵਧਾਉਣ ਲਈ ਸਹਿਮਤੀ ਜਤਾਈ ਹੈ। -ਏਪੀ