ਸੰਯੁਕਤ ਰਾਸ਼ਟਰ, 31 ਜਨਵਰੀ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਮਿਆਂਮਾਰ ਵਿਚ ਲੋਕਤੰਤਰ ਦੀ ਬਹਾਲੀ ਦਾ ਪੱਖ ਪੂਰਿਆ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਉੱਥੇ ਫ਼ੌਜ ਨੇ ਰਾਜ ਪਲਟਾ ਕੇ ਸੱਤਾ ਸੰਭਾਲ ਲਈ ਸੀ। ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਫ਼ੌਜ ਵੱਲੋਂ ਨਾਗਰਿਕ ਤੇ ਸਿਆਸੀ ਪਾਬੰਦੀਆਂ ਵਿਚਾਲੇ ਚੋਣਾਂ ਕਰਾਉਣ ਦੀ ਯੋਜਨਾ ਅਸਥਿਰਤਾ ਪੈਦਾ ਕਰੇਗੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਗੁਟੇਰੇਜ਼ ਨੇ ਮਿਆਂਮਾਰ ਵਿਚ ਹਿੰਸਾ ਦੇ ਹਰ ਰੂਪ ਦੀ ਨਿੰਦਾ ਕੀਤੀ ਹੈ। ਮੁਲਕ ‘ਚ ਹਾਲਾਤ ਕਾਫ਼ੀ ਵਿਗੜ ਗਏ ਹਨ। -ਏਪੀ