ਨਵੀਂ ਦਿੱਲੀ, 1 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਦੇਸ਼ ਦਾ ਆਮ ਬਜਟ 2023-24 ਪੇਸ਼ ਕੀਤਾ। ਬਜਟ ਦੌਰਾਨ ਮੱਧ ਵਰਗ ਦੀਆਂ ਨਜ਼ਰਾਂ ਜਿਸ ਗੱਲ ‘ਤੇ ਕੇਂਦਰਿਤ ਸਨ, ਵਿੱਤ ਮੰਤਰੀ ਨੇ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ‘ਚ ਵੱਡੀ ਛੋਟ ਦਾ ਐਲਾਨ ਕਰਦੇ ਹੋਏ ਹੁਣ 7 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਮੱਧ ਵਰਗ ਨੂੰ 5 ਲੱਖ ਤੱਕ ਕੋਈ ਟੈਕਸ ਨਹੀਂ ਦੇਣਾ ਪੈਂਦਾ, ਹੁਣ 7 ਲੱਖ ਸਾਲਾਨਾ ਹੋਵੇਗਾ।