12.4 C
Alba Iulia
Friday, May 3, 2024

ਸਲਮਾਨ ਨੇ ਆਮਿਰ ਖਾਨ ਦੇ ਪਰਿਵਾਰ ਨਾਲ ਖਿਚਵਾਈ ਤਸਵੀਰ

Must Read


ਮੁੰਬਈ: ਅਦਾਕਾਰ ਸਲਮਾਨ ਖ਼ਾਨ ਨੇ ਹਾਲ ਹੀ ਵਿੱਚ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ਦੇ ਸਹਿ ਕਲਾਕਾਰ ਆਮਿਰ ਖ਼ਾਨ ਦੇ ਪਰਿਵਾਰ ਨਾਲ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਮਿਲਣੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਪਿਆਰੀ ਤਸਵੀਰ ਕਿਸੇ ਹੋਰ ਨੇ ਨਹੀਂ, ਸਗੋਂ ਖ਼ੁਦ ਆਮਿਰ ਖ਼ਾਨ ਨੇ ਖਿੱਚੀ ਹੈ। ਇਹ ਤਸਵੀਰ ਆਮਿਰ ਦੀ ਭੈਣ ਨਿਖਤ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਨਿਖਤ ਨੇ ਆਖਿਆ, ‘ਉਨ੍ਹਾਂ ਲਈ ਜੋ ਆਮਿਰ ਨੂੰ ਯਾਦ ਕਰ ਰਹੇ ਸਨ..!’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਆਈ ਸ਼ਾਹ ਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਵਿੱਚ ਨਿਖਤ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ। ਇਸ ਤਸਵੀਰ ਵਿੱਚ ਸਲਮਾਨ ਖ਼ਾਨ ਆਮਿਰ ਦੀ ਮਾਂ ਜ਼ੀਨਤ ਹੁਸੈਨ ਅਤੇ ਭੈਣ ਨਿਖਤ ਨਾਲ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨੂੰ ਆਮਿਰ ਖ਼ਾਨ ਖਿੱਚ ਰਿਹਾ ਹੈ ਤੇ ਪਿਛਿਓਂ ਕਿਸੇ ਹੋਰ ਨੇ ਆਮਿਰ ਨੂੰ ਉਨ੍ਹਾਂ ਦੀ ਤਸਵੀਰ ਖਿੱਚਦਿਆਂ ਕੈਮਰੇ ‘ਚ ਕੈਦ ਕਰ ਲਿਆ ਹੈ। ਗ਼ੌਰਤਲਬ ਹੈ ਕਿ ਅਦਾਕਾਰ ਆਮਿਰ ਖ਼ਾਨ ਦਾ ਸੋਸ਼ਲ ਮੀਡੀਆ ‘ਤੇ ਅਕਾਊਂਟ ਨਹੀਂ ਹੈ ਤੇ ਉਸ ਵੱਲੋਂ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨ ਲਈ ਹਾਲ ਦੀ ਘੜੀ ਫਿਲਮਾਂ ਤੋਂ ਵੀ ਬਰੇਕ ਲਈ ਹੋਈ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -