12.4 C
Alba Iulia
Wednesday, May 8, 2024

ਪਹਿਲਾ ਕ੍ਰਿਕਟ ਟੈਸਟ: ਆਸਟਰੇਲੀਆ ਪਹਿਲੀ ਪਾਰੀ ’ਚ 177 ਦੌੜਾਂ ’ਤੇ ਆਊਟ, ਭਾਰਤ ਇਕ ਵਿਕਟ ’ਤੇ 77 ਦੌੜਾਂ

Must Read


ਨਾਗਪੁਰ, 9 ਫਰਵਰੀ

ਸੱਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰਨ ਵਾਲੇ ਰਵਿੰਦਰ ਜਡੇਜਾ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਆਸਟਰੇਲੀਆ ਨੂੰ 177 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਇਕ ਵਿਕਟ ‘ਤੇ 77 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ (56) ਤੇ ਰਵੀਚੰਦਰਨ ਅਸ਼ਵਿਨ ਬਗੈਰ ਖਾਤਾ ਖੋਲ੍ਹੇ ਕ੍ਰੀਜ਼ ‘ਤੇ ਟਿਕੇ ਹੋਏ ਹਨ। ਲੋਕੇਸ਼ ਰਾਹੁਲ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਪਹਿਲਾਂ ਆਸਟਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਸਟੀਵ ਸਮਿਥ ਨੇ 37 ਅਤੇ ਐਲੇਕਸ ਕੈਰੀ ਨੇ 36 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ ਪੰਜ ਵਿਕਟਾਂ ਲਈਆਂ, ਜਦਕਿ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -