ਨਾਗਪੁਰ: ਭਾਰਤੀ ਕ੍ਰਿਕਟ ਟੀਮ ਬਾਰਡਰ-ਗਾਵਸਕਰ ਟਰਾਫੀ ਲਈ ਭਲਕੇ ਵੀਰਵਾਰ ਨੂੰ ਆਸਟਰੇਲੀਆ ਖ਼ਿਲਾਫ਼ ਉਤਰੇਗੀ। ਕ੍ਰਿਕਟ ਮੈਦਾਨ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿੱਚ ਸ਼ਾਮਲ ਇਸ ਟੈਸਟ ਲੜੀ ‘ਤੇ ਕ੍ਰਿਕਟ ਪ੍ਰੇਮੀਆਂ, ਆਲੋਚਕਾਂ ਅਤੇ ਮੀਡੀਆ ਦੀ ਤਿੱਖੀ ਨਜ਼ਰ ਰਹੇਗੀ। ਇਸ ਲਈ ਰੋਹਿਤ ਸ਼ਰਮਾ ਦੀ ਕਪਤਾਨ ਵਜੋਂ ਆਪਣੇ ਕਰੀਅਰ ਦੀ ਇਹ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ। ਆਸਟਰੇਲਿਆਈ ਟੀਮ ਕਪਤਾਨ ਪੈਟ ਕਮਿਨਸ ਦੀ ਅਗਵਾਈ ਹੇਠ ਲੜੀ ਖੇਡਣ ਲਈ ਭਾਰਤ ਪੁੱਜੀ ਹੈ। ਆਸਟਰੇਲੀਆ ਵੱਲੋਂ ਪਿਛਲੀਆਂ ਦੋਵੇਂ ਲੜੀਆਂ (2018-19 ਅਤੇ 2020-21) ਹਾਰੇ ਜਾਣ ਦਾ ਦਰਦ ਕਮਿਨਸ ਅਤੇ ਉਸ ਦੀ ਟੀਮ ਨੂੰ ਅੱਜ ਵੀ ਸਤਾ ਰਿਹਾ ਹੈ। ਇਸ ਲਈ ਉਹ ਜਿੱਤਣ ਦੇ ਇਰਾਦੇ ਨਾਲ ਆਈ ਹੈ। ਉਧਰ ਰੋਹਿਤ ਨੇ ਵੀ ਜੇਕਰ ਖੁਦ ਨੂੰ ਮਹਾਨ ਕਪਤਾਨ ਸਾਬਤ ਕਰਨਾ ਹੈ ਤਾਂ ਉਸ ਨੂੰ ਇਹ ਟੈਸਟ ਲੜੀ ਜਿੱਤਣੀ ਪਵੇਗੀ। -ਪੀਟੀਆਈ