ਸਰੀ (ਟਨਸ): ਆਨਲਾਈਨ ਪਰਚੇ ‘ਰੈਡੀਕਲ ਦੇਸੀ’ ਨੇ ਨਿਊ ਵੈਸਟਮਿੰਸਟਰ ਦੇ ਗੁਰਦੁਆਰਾ ਸੁਖ ਸਾਗਰ ਵਿਚ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਹਰਭਜਨ ਸਿੰਘ ਅਟਵਾਲ ਦਾ ‘ਮਨੁੱਖੀ ਅਧਿਕਾਰਾਂ ਦਾ ਰਾਖਾ’ ਸਰਟੀਫਿਕੇਟ ਨਾਲ ਸਨਮਾਨ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਸਰਟੀਫਿਕੇਟ ‘ਰੈਡੀਕਲ ਦੇਸੀ’ ਦੇ ਕੋ-ਫਾਊਂਡਰ ਗੁਰਪ੍ਰੀਤ ਸਿੰਘ ਨੇ ਸੌਂਪਿਆ। ਸ੍ਰੀ ਅਟਵਾਲ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਸਰਗਰਮ ਰਹੇ ਹਨ। ਇਸ ਮੌਕੇ ਸੰਬੋਧਨ ਦੌਰਾਨ ਹਰਭਜਨ ਸਿੰਘ ਅਟਵਾਲ ਨੇ ਭਾਰਤ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਉਭਾਰਿਆ ਅਤੇ ਇਨ੍ਹਾਂ ਕੈਦੀਆਂ ਦੀ ਰਿਹਾਈ ਲਈ ਵੈਨਕੂਵਰ ਤੇ ਹੋਰ ਥਾਈਂ ਸਰਗਰਮੀ ਚਲਾਉਣ ਵਾਲਿਆਂ ਦੀ ਸ਼ਲਾਘਾ ਕੀਤੀ।