ਦੁਬਈ: ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਕ੍ਰਿਕਟ ਦੀ ਇੱਕ ਰੋਜ਼ਾ ਵੰਨਗੀ ਵਿੱਚ ਲਗਾਤਾਰ ਚੰਗੀਆਂ ਪਾਰੀਆਂ ਖੇਡਣ ਕਾਰਨ ਜਨਵਰੀ ਮਹੀਨੇ ਦਾ ਆਈਸੀਸੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ, ਜਦਕਿ ਇੰਗਲੈਂਡ ਦੀ ਅੰਡਰ-19 ਕਪਤਾਨ ਗਰੇਸ ਸਕ੍ਰੀਵਨਸ ਮਹਿਲਾ ਵਰਗ ਵਿੱਚ ਇਹ ਸਨਮਾਨ ਹਾਸਲ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣੀ। ਸ਼ੁਭਮਨ ਨੇ ਜਨਵਰੀ ਮਹੀਨੇ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਸੀ। 23 ਸਾਲ ਦੇ ਸ਼ੁਭਮਨ ਨੇ ਸ੍ਰੀਲੰਕਾ ਤੇ ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਵਿੱਚ 100 ਤੋਂ ਵੱਧ ਦੇ ਤਿੰਨ ਸਕੋਰ ਬਣਾਏ ਅਤੇ ਇਸ ਦੌਰਾਨ 567 ਦੌੜਾਂ ਜੋੜੀਆਂ।