12.4 C
Alba Iulia
Sunday, April 28, 2024

ਗਲੋਬਲ ਵਾਰਮਿੰਗ: ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਭਾਰਤ ਸਣੇ ਕਈ ਮੁਲਕਾਂ ’ਤੇ ਖ਼ਤਰਾ: ਸੰਯੁਕਤ ਰਾਸ਼ਟਰ

Must Read


ਸੰਯੁਕਤ ਰਾਸ਼ਟਰ, 15 ਫਰਵਰੀ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਜੇ ਗਲੋਬਲ ਵਾਰਮਿੰਗ ਨੂੰ ‘ਚਮਤਕਾਰੀ ਢੰਗ ਨਾਲ’ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਵੀ ਲਿਆ ਜਾਵੇ ਤਾਂ ਵੀ ਸਮੁੰਦਰ ਦਾ ਪੱਧਰ ਕਾਫੀ ਵਧ ਜਾਵੇਗਾ ਅਤੇ ਇਹ ਭਾਰਤ, ਬੰਗਲਾਦੇਸ਼ ਤੇ ਚੀਨ ਵਰਗੇ ਦੇਸ਼ਾਂ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਧਰਤੀ ਦੇ ਗਲੋਬਲ ਵਾਰਮਿੰਗ ਦੇ ਅਜਿਹੇ ਰਾਹ ‘ਤੇ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸਮੁੰਦਰ ਦੇ ਵਧਦੇ ਪੱਧਰ ਦਾ ਮਤਲਬ ਕਈ ਦੇਸ਼ਾਂ ਦੀ ਹੋਂਦ ਖਤਰੇ ਵਿੱਚ ਹੋਵੇਗੀ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਡਿਗਰੀ ਦੇ ਹਰ ਹਿੱਸੇ ਦੀ ਅਹਿਮੀਅਤ ਹੈ, ਕਿਉਂਕਿ ਤਾਪਮਾਨ ਦੋ ਡਿਗਰੀ ਸੈਲਸੀਅਸ ਵਧਣ ‘ਤੇ ਸਮੁੰਦਰ ਦਾ ਪੱਧਰ ਦੁੱਗਣਾ ਹੋ ਸਕਦਾ ਹੈ। ਸਮੁੰਦਰੀ ਪੱਧਰ ਦੇ ਵਾਧੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਸ਼ੁਰੂਆਤ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਹਰ ਦੇਸ਼ ਨੂੰ ਪੂਰਾ ਜ਼ੋਰ ਲਾਉਣ ਦੀ ਲੋੜ ਹੈ। ਮੀਟਿੰਗ ਵਿੱਚ 75 ਦੇਸ਼ਾਂ ਨੇ ਹਿੱਸਾ ਲਿਆ। ਗੁਟੇਰੇਜ਼ ਨੇ ਕਿਹਾ ਕਿ ਬੰਗਲਾਦੇਸ਼, ਚੀਨ, ਭਾਰਤ ਅਤੇ ਨੀਦਰਲੈਂਡ ਵਰਗੇ ਦੇਸ਼ ਖਤਰੇ ਵਿੱਚ ਹਨ। ਕਾਹਿਰਾ, ਲਾਗੋਸ, ਮਾਪੁਟੋ, ਬੈਂਕਾਕ, ਢਾਕਾ, ਜਕਾਰਤਾ, ਮੁੰਬਈ, ਸ਼ੰਘਾਈ, ਕੋਪਨਹੇਗਨ, ਲੰਡਨ, ਲਾਸ ਏਂਜਲਸ, ਨਿਊਯਾਰਕ, ਬਿਊਨਸ ਆਇਰਸ ਅਤੇ ਸੈਂਟੀਆਗੋ ਸਮੇਤ ਹਰ ਮਹਾਂਦੀਪ ਦੇ ਵੱਡੇ ਸ਼ਹਿਰਾਂ ‘ਤੇ ਇਸ ਦਾ ਗੰਭੀਰ ਪ੍ਰਭਾਵ ਪਵੇਗਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -