12.4 C
Alba Iulia
Friday, May 3, 2024

ਸਾਬਕਾ ਪ੍ਰਿੰਸੀਪਲ ਮੱਘਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ

Must Read


ਪੱਤਰ ਪ੍ਰੇਰਕ

ਮਾਨਸਾ, 20 ਫਰਵਰੀ

ਚੌਥੀ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2023, ਜੋ ਦਰੋਣਾਚਾਰੀਆ ਸਟੇਡੀਅਮ ਕੁਰੂਕਸ਼ੇਤਰ (ਹਰਿਆਣਾ) ਵਿੱਚ ਹੋਈ, ਵਿੱਚ ਸੇਵਾਮੁਕਤ ਪ੍ਰਿੰਸੀਪਲ ਮੱਘਰ ਸਿੰਘ ਨੇ 80 ਤੋਂ 85 ਸਾਲ ਦੇ ਉਮਰ ਵਰਗ ਵਿੱਚੋਂ ਹੈਮਰ ਥਰ੍ਹੋ ਸੁੱਟ ਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਅੱਜ ਮਾਨਸਾ ਪਹੁੰਚਣ ‘ਤੇ ਖਾਲਸਾ ਹਾਈ ਸਕੂਲ ਅਤੇ ਦਸਮੇਸ਼ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਹਾਰ ਪਾਕੇ ਉਨ੍ਹਾਂ ਦਾ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪੜ੍ਹਨ ਸਮੇਂ ਬਾਕਸਿੰਗ ਵਿੱਚ ਪੰਜਾਬ ਓਪਨ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਇੰਟਰ-ਯੂਨੀਵਰਸਿਟੀ ਅਤੇ ਨਾਰਦਰਨ ਇੰਡੀਆ ਵਿੱਚ ਪਹਿਲੇ ਸਥਾਨ ਉੱਪਰ ਰਹੇ। ਉਨ੍ਹਾਂ ਨੇ ਕਬੱਡੀ ਅਤੇ ਅਥਲੈਟਿਕਸ ਦੀ ਖੇਡ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਅੰਤਰ-ਯੂਨੀਵਰਸਿਟੀ ਵਿੱਚ ਭਾਗ ਲਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -