ਲਖਨਊ, 27 ਫਰਵਰੀ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਪ੍ਰਯਾਗਰਾਜ ‘ਚ ਰਾਜੂ ਪਾਲ ਕਤਲ ਕਾਂਡ ਦੇ ਗਵਾਹ ਅਤੇ ਉਸ ਦੇ ਸੁਰੱਖਿਆ ਕਰਮੀ ਦੀ ਹੱਤਿਆ ਮਾਮਲੇ ‘ਚ ਜੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀ ਪਤਨੀ ਦਾ ਹੱਥ ਸਾਬਤ ਹੁੰਦਿਆਂ ਹੀ ਉਸ ਪਾਰਟੀ ‘ਚੋਂ ਕੱਢ ਦਿੱਤਾ ਜਾਵੇਗਾ। ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਫਿਲਹਾਲ ਬਸਪਾ ‘ਚ ਹੈ। ਰਾਜੂ ਪਾਲ ਕਤਲ ਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਅਤੇ ਉਸ ਦੇ ਸੁਰੱਖਿਆ ਕਰਮੀ ਦੀ ਹੱਤਿਆ ਦੇ ਦੋਸ਼ ‘ਚ ਪਰਵੀਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਤੀਕ ਅਹਿਮਦ ਅਤੇ ਉਸ ਦੇ ਦੋ ਪੁੱਤਰ ਵੀ ਇਸ ਮਾਮਲੇ ‘ਚ ਮੁਲਜ਼ਮ ਹਨ।