ਜੈਪੁਰ, 27 ਫਰਵਰੀ
ਹਰਿਆਣਾ ਵਿੱਚ ਸੜ ਕੇ ਕਤਲ ਕੀਤੇ ਜੁਨੈਦ ਅਤੇ ਨਾਸਿਰ ਦੇ ਮਾਮਲੇ ਵਿੱਚ ਰਾਜਸਥਾਨ ਪੁਲੀਸ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਹਰਿਆਣਾ ਵਿੱਚ ਸੜੀ ਹੋਈ ਬੋਲੈਰੋ ਵਿੱਚੋਂ ਮਿਲੀਆਂ ਹੱਡੀਆਂ ਮ੍ਰਿਤਕਾਂ ਦੀਆਂ ਸਨ। ਪ੍ਰਾਪਤ ਹੋਈ ਰਿਪੋਰਟ ਨੇ ਸਾਬਤ ਕਰ ਦਿੱਤਾ ਕਿ ਸਕਾਰਪੀਓ ‘ਚ ਮਿਲੇ ਖੂਨ ਦੇ ਧੱਬੇ ਨਾਸਿਰ ਅਤੇ ਜੁਨੈਦ ਦੇ ਸਨ। ਭਰਤਪੁਰ ਰੇਂਜ ਦੇ ਆਈਜੀ ਗੌਰਵ ਸ੍ਰੀਵਾਸਤਵ ਨੇ ਕਿਹਾ ਕਿ ਜੁਨੈਦ ਅਤੇ ਨਾਸਿਰ ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਆਪਣੀ ਬੋਲੈਰੋ ਜੀਪ ਵਿੱਚ ਸਾੜ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਦੀਆਂ ਹੱਡੀਆਂ ਦਾ ਡੀਐਨਏ ਟੈਸਟ ਕੀਤਾ ਗਿਆ ਅਤੇ ਨਾਸਿਰ ਜੁਨੈਦ ਦੇ ਪਰਿਵਾਰਕ ਮੈਂਬਰਾਂ ਦੇ ਖੂਨ ਦੇ ਨਮੂਨੇ ਲਏ ਗਏ। ਜੁਨੈਦ ਅਤੇ ਨਾਸਿਰ ਦੇ ਰਿਸ਼ਤੇਦਾਰਾਂ ਦੇ ਖੂਨ ਦੇ ਨਮੂਨੇ 20 ਫਰਵਰੀ ਨੂੰ ਲਏ ਗਏ ਸਨ ਅਤੇ ਜਦੋਂ ਭਿਵਾਨੀ ਵਿੱਚ ਸੜੇ ਹੋਏ ਪਿੰਜਰਾਂ ਨਾਲ ਮੇਲ ਕੀਤਾ ਗਿਆ ਤਾਂ ਜੀਂਦ ਜ਼ਿਲ੍ਹੇ ਦੀ ਸੋਮਨਾਥ ਗਊਸ਼ਾਲਾ ਤੋਂ ਬਰਾਮਦ ਸਕਾਰਪੀਓ ਦੀ ਸੀਟ ‘ਤੇ ਮਿਲਿਆ ਖੂਨ ਵੀ ਦੋਵਾਂ ਨਾਲ ਮੇਲ ਖਾਂਦਾ ਹੈ।