ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 15 ਮਾਰਚ
ਹਲਕਾ ਸਨੌਰ ਦੇ ਪਿੰਡ ਹਾਜੀਪੁਰ ਵਿਖੇ ਇਲਾਕੀ ਨਿਵਾਸੀਆਂ ਅਤੇ ਐਨ.ਆਰ.ਆਈਜ. ਭਰਾਵਾਂ ਦੇ ਸਹਿਯੋਗ ਨਾਲ ਸੰਤ ਹੀਰਾ ਦਾਸ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕਥਾ ਕੀਰਤਨ ਕਰਵਾਇਆ ਗਿਆ। ਇਸ ਉਪਰੰਤ ਕਬੱਡੀ ਦੇ ਮੈਚ, ਲੜਕੀਆਂ ਦੀ ਕਬੱਡੀ ਤੇ ਕੁਸ਼ਤੀਆਂ ਤੋਂ ਇਲਾਵਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਕੁਸ਼ਤੀਆਂ ਦੇ ਮੁਕਾਬਲੇ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਫਾਈਨਲ ਵਿੱਚ ਛੰਨਾਂ ਦੀ ਟੀਮ ਨੇ ਹੁਸੈਨਪੁਰਾ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ ਤੇ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਹੀ ਲੜਕੀਆਂ ਦੀ ਕੁਸ਼ਤੀ ਵਿੱਚ ਸਿਮਰਜੀਤ ਕੌਰ ਨੇ ਨਿਤਾਸ਼ਾ ਕੌਰ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਇਸ ਮੌਕੇ ਹੋਰ ਵੀ ਬਹੁਤ ਸਾਰੇ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ। ਇਸ ਜੋੜ ਮੇਲੇ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅਮਨ ਪਠਾਣਮਾਜਰਾ, ਹਰਦੇਵ ਸਿੰਘ ਘੜਾਮ, ਸਿਮਰਜੀਤ ਸਿੰਘ ਸੋਹਲ, ਸਾਹਿਬ ਸਿੰਘ ਘੜਾਮ ਸ਼ਾਮਲ ਹੋਏ, ਜਿਨ੍ਹਾਂ ਨੇ ਕਬੱਡੀ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਖੇਡ ਮੇਲੇ ਲਈ ਜਗਮੀਤ ਸਿੰਘ, ਅਰਸ਼ਦੀਪ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਕਾਲਾ ਸਾਰੇ ਯੂ.ਐਸ.ਏ. ਨੇ ਮਾਲੀ ਮਦਦ ਭੇਜੀ। ਇਸ ਮੋਕੇ ਸਰਪੰਚ ਗੁਰਦੇਵ ਸਿੰਘ ਦੇਬਣ, ਸਤਨਾਮ ਸਿੰਘ ਰੋਸਾ, ਸਾਹਿਬ ਸਿੰਘ, ਧਿਆਨ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਰਾਅ ਸਿੱਖ ਤੇ ਗੁਰਮੇਲ ਸਿੰਘ ਨੇ ਜੋੜ ਮੇਲੇ ਤੇ ਖੇਡ ਮੇਲੇ ਦਾ ਪ੍ਰਬੰਧ ਸੰਭਾਲਿਆ।