12.4 C
Alba Iulia
Friday, April 26, 2024

ਨੇਪਾਲ: ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

Must Read


ਕਾਠਮੰਡੂ, 20 ਮਾਰਚ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਸੰਸਦ ਵਿਚ ਅੱਜ ਭਰੋਸੇ ਦਾ ਵੋਟ ਹਾਸਲ ਕਰ ਲਿਆ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਤਿੰਨ ਮਹੀਨਿਆਂ ਦੇ ਅੰਦਰ ਦੂਜੀ ਵਾਰ ਬਹੁਮਤ ਸਾਬਿਤ ਕੀਤਾ ਹੈ। ਪ੍ਰਧਾਨ ਮੰਤਰੀ ਪ੍ਰਚੰਡ ਨੇ 275 ਮੈਂਬਰੀ ਸਦਨ ਵਿਚ 172 ਵੋਟਾਂ ਹਾਸਲ ਕੀਤੀਆਂ। ਜਦਕਿ 89 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਈ। ਇਕ ਮੈਂਬਰ ਨੇ ਵੋਟ ਹੱਕ ਦੀ ਵਰਤੋਂ ਨਹੀਂ ਕੀਤੀ। ਹੇਠਲੇ ਸਦਨ ਦੇ 262 ਮੈਂਬਰ ਇਸ ਮੌਕੇ ਹਾਜ਼ਰ ਸਨ। ਮਾਓਵਾਦੀ ਆਗੂ ਨੂੰ ਬਹੁਮਤ ਸਾਬਿਤ ਕਰਨ ਲਈ 138 ਵੋਟਾਂ ਦੀ ਲੋੜ ਸੀ। ਗਿਆਰਾਂ ਸਿਆਸੀ ਧਿਰਾਂ ਜਿਨ੍ਹਾਂ ਵਿਚ ਨੇਪਾਲੀ ਕਾਂਗਰਸ, ਸੀਪੀਐੱਨ-ਮਾਓਇਸਟ ਸੈਂਟਰ, ਜਨਤਾ ਸਮਾਜਵਾਦੀ ਪਾਰਟੀ ਨੇਪਾਲ, ਜਨਮਤ ਪਾਰਟੀ ਤੇ ਹੋਰ ਸ਼ਾਮਲ ਸਨ, ਨੇ ਪ੍ਰਚੰਡ ਦੇ ਹੱਕ ਵਿਚ ਵੋਟ ਪਾਈ ਜਦਕਿ ਸੀਪੀਐੱਨ-ਯੂਐਮਐਲ ਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੇ ਪ੍ਰਚੰਡ ਦੇ ਖ਼ਿਲਾਫ਼ ਵੋਟ ਪਾਈ। ਪ੍ਰਚੰਡ ਦੀ ਜਿੱਤ ਨਾਲ ਕੈਬਨਿਟ ਦੇ ਵਿਸਤਾਰ ਦਾ ਰਾਹ ਪੱਧਰਾ ਹੋ ਗਿਆ ਹੈ। ਕੈਬਨਿਟ ਵਿਚ ਸੱਤਾਧਾਰੀ ਗੱਠਜੋੜ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿਚ ਨੇਪਾਲੀ ਕਾਂਗਰਸ ਵੀ ਸ਼ਾਮਲ ਹੈ। ਕੈਬਨਿਟ ਵਿਸਤਾਰ ਅਗਲੇ ਦੋ-ਤਿੰਨ ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -