ਮੁੰਬਈ, 26 ਮਾਰਚ
ਮੁੰਬਈ ਇੰਡੀਅਨਜ਼ ਨੇ ਪਲੇਠਾ ਮਹਿਲਾ ਪ੍ਰੀਮੀਅਰ ਲੀਗ ਖ਼ਿਤਾਬ ਜਿੱਤ ਲਿਆ ਹੈ। ਐੱਨ.ਸੀ. ਬਰੰਟ ਦੇ ਅਰਧ ਸੈਂਕੜੇ ਅਤੇ ਹਰਮਨਪ੍ਰੀਤ ਦੀ ਕਪਤਾਨੀ ਪਾਰੀ ਸਦਕਾ ਟੀਮ ਨੇ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਮਾਤ ਦਿੱਤੀ। ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਵੱਲੋਂ ਜਿੱਤ ਲਈ ਮਿਲਿਆ 132 ਦੌੜਾਂ ਦਾ ਟੀਚਾ 19.3 ਓਵਰਾਂ ਵਿੱਚ ਹਾਸਲ ਕਰ ਲਿਆ। ਟੀਮ ਵੱਲੋਂ ਐੱਨ.ਸੀ. ਬਰੰਟ ਨੇ ਅਰਧ ਸੈਂਕੜਾ ਜੜਦਿਆਂ ਨਾਬਾਦ 60 ਦੌੜਾਂ ਦੀ ਪਾਰੀ ਖੇਡੀ। ਟੀਮ ਦੀ ਜਿੱਤ ਵਿੱਚ ਹਰਮਨਪ੍ਰੀਤ ਨੇ 37 ਦੌੜਾਂ ਜਦਕਿ ਐੱਮ. ਕੈਰ ਨੇ 14 ਅਤੇ ਹੀਲੀ ਮੈਥਿਊਜ਼ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਵੱਲੋਂ ਰਾਧਾ ਯਾਦਵ ਤੇ ਜੇ. ਜੋਨਾਸਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਮੁੰਬਈ ਦੇ ਬਰਾਬੌਰਨ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਟੀਮ ਨੇ ਟਾਸ ਜਿੱਤ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ ਸਨ। ਇੱਕ ਸਮੇਂ ਦਿੱਲੀ ਕੈਪੀਟਲਜ਼ ਟੀਮ ਦਾ ਸਕੋਰ 11 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 74 ਦੌੜਾਂ ਸੀ ਪਰ ਸਿਰਫ 5 ਦੌੜਾਂ ‘ਤੇ 6 ਵਿਕਟਾਂ ਡਿੱਗ ਪਈਆਂ। ਇਸ ਮਗਰੋਂ ਸ਼ਿਖਾ ਤੇ ਰਾਧਾ ਨੇ 52 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਦਾ ਸਕੋਰ 131 ਦੌੜਾਂ ਤੱਕ ਪਹੁੰਚਾਇਆ। -ਪੀਟੀਆਈ