ਬਾਸੇਲ: ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅੱਜ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਫਾਈਨਲ ਵਿੱਚ ਚੀਨ ਦੇ ਰੈਨ ਜ਼ਿਆਂਗ ਤੇ ਟੀ. ਕਿਆਂਗ ਦੀ ਜੋੜੀ ਨੂੰ ਹਰਾਇਆ। ਵਿਸ਼ਵ ਚੈਂਪੀਅਨਸ਼ਿਪ-2022 ਵਿੱਚ ਕਾਂਸੀ ਦਾ ਤਗ਼ਮਾ ਜੇਤੂ ਦੂਜਾ ਦਰਜਾ ਪ੍ਰਾਪਤ ਰੰਕੀਰੈੱਡੀ ਤੇ ਚਿਰਾਗ ਦੀ ਜੋੜੀ ਨੇ 54 ਮਿੰਟ ਤੱਕ ਮੁਕਾਬਲੇ ਵਿੱਚ 21ਵੇਂ ਨੰਬਰ ਦੀ ਚੀਨੀ ਜੋੜੀ ਨੂੰ 21-19, 24-22 ਨਾਲ ਮਾਤ ਦਿੱਤੀ। ਸਾਤਵਿਕ ਤੇ ਚਿਰਾਗ ਦਾ ਇਸ ਸੀਜ਼ਨ ਦਾ ਇਹ ਪਹਿਲਾ ਅਤੇ ਕਰੀਅਰ ਦਾ ਪੰਜਵਾਂ ਖ਼ਿਤਾਬ ਹੈ। -ਪੀਟੀਆਈ