12.4 C
Alba Iulia
Sunday, April 28, 2024

ਹਿੰਸਕ ਘਟਨਾਵਾਂ ਮਗਰੋਂ ਅਮਿਤ ਸ਼ਾਹ ਦਾ ਸਾਸਾਰਾਮ ਦੌਰਾ ਰੱਦ

Must Read


ਪਟਨਾ, 1 ਅਪਰੈਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਬਿਹਾਰ ਦੌਰੇ ਦੌਰਾਨ ਸਾਸਾਰਾਮ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਸਾਸਾਰਾਮ ਵਿੱਚ ਰਾਮਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਦੋ ਧੜਿਆਂ ਵਿੱਚ ਲੜਾਈ ਮਗਰੋਂ ਹਿੰਸਾ ਭੜਕ ਗਈ ਸੀ। ਭਾਜਪਾ ਦੇ ਸੂਬਾਈ ਪ੍ਰਧਾਨ ਸਮਰਾਟ ਚੌਧਰੀ ਨੇ ਦੱਸਿਆ, ”ਅਮਿਤ ਸ਼ਾਹ ਤੈਅ ਪ੍ਰੋਗਰਾਮ ਅਨੁਸਾਰ ਨਾਲੰਦਾ ਲੋਕ ਸਭਾ ਹਲਕੇ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਉਨ੍ਹਾਂ ਨੂੰ ਸਾਸਾਰਾਮ ਵਿੱਚ ਸਮਰਾਟ ਅਸ਼ੋਕ ਦੇ ਜੈਅੰਤੀ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਹੈ।”

ਚੌਧਰੀ ਨੇ ਦੋਸ਼ ਲਾਇਆ, ”ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸ਼ਾਸਨ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕਾਬੂ ਹੇਠ ਨਹੀਂ ਹੈ। ਇੱਥੋਂ ਤੱਕ ਕਿ ਨਿਤੀਸ਼ ਦੇ ਜੱਦੀ ਜ਼ਿਲ੍ਹੇ ਨਾਲੰਦਾ ਵਿੱਚ ਪੈਂਦੇ ਬਿਹਾਰ ਸ਼ਰੀਫ ਵਿੱਚ ਵੀ ਕਾਨੂੰਨ ਵਿਵਸਥਾ ਡਾਵਾਂਡੋਲ ਹੈ। ਸੂਬੇ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਹੈ।” ਉਨ੍ਹਾਂ ਕਿਹਾ, ”ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਹਾਲਾਤ ਦੇ ਮੱਦੇਨਜ਼ਰ ਵਾਧੂ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਸੂਬਾ ਸਰਕਾਰ ਨਾਲ ਸੰਪਰਕ ਕੀਤਾ ਸੀ ਪਰ ਜਾਪਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਗੂੜੀ ਨੀਂਦ ‘ਚ ਸੁੱਤੇ ਹੋਏ ਹਨ।” ਉਨ੍ਹਾਂ ਕਿਹਾ, ”ਸਾਸਾਰਾਮ ਵਿੱਚ ਧਾਰਾ 144 ਲਾਗੂ ਕਰਨਾ ਇੱਕ ਸਪੱਸ਼ਟ ਸੰਕੇਤ ਹੈ ਕਿ ਇੱਥੇ ਕੋਈ ਵੱਡੀ ਸਭਾ ਨਹੀਂ ਹੋ ਸਕਦੀ ਹੈ। ਇਸ ਲਈ, ਗ੍ਰਹਿ ਮੰਤਰੀ ਨੇ ਸਮਰਾਟ ਅਸ਼ੋਕ ਦੇ ਜੈਅੰਤੀ ਸਮਾਰੋਹ ਲਈ ਸ਼ਹਿਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ।” -ਪੀਟੀਆਈ

ਦੌਰਾ ਰੱਦ ਕਰਨਾ ਸਮਝ ਤੋਂ ਪਰ੍ਹੇ: ਨਿਤੀਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਦੇ ਇਸ ਦੋਸ਼ ਨੂੰ ਖਾਰਿਜ ਕੀਤਾ ਕਿ ਇਹ ਸੂਬੇ ਦੀ ਮਾੜੀ ਅਮਨ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦੰਗਿਆਂ ਦੇ ਮੱਦੇਨਜ਼ਰ ਸਾਸਾਰਾਮ ਦੌਰਾ ਰੱਦ ਕਰਨ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ, ”ਮੈਨੂੰ ਨਹੀਂ ਪਤਾ ਉਹ ਕਿਉਂ ਆ ਰਹੇ ਸੀ ਅਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਇੱਥੇ ਨਾ ਆਉਣ ਦਾ ਫ਼ੈਸਲਾ ਕਿਉਂ ਲਿਆ।” ਮੁੱਖ ਮੰਤਰੀ ਨੇ ਕਿਹਾ, ”ਸਾਸਾਰਾਮ ਅਤੇ ਬਿਹਾਰ ਸ਼ਰੀਫ ਵਿੱਚ ਰਾਮਨੌਮੀ ਦੇ ਤਿਉਹਾਰ ਮੌਕੇ ਫਿਰਕੂ ਤਣਾਅ ਮੰਦਭਾਗਾ ਹੈ। ਇਲਾਕੇ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਇਹ ਕੁਦਰਤੀ ਨਹੀਂ ਹੈ… ਅਸੀਂ ਜਾਣਦੇ ਹਾਂ ਕਿ ਕੁਝ ਲੋਕ ‘ਗੜਬੜ’ ਵਿੱਚ ਸ਼ਾਮਲ ਹਨ ਅਤੇ ਸੂਬੇ ਵਿੱਚ ਫਿਰਕੂ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।”

ਹਿੰਸਾ ਭੜਕਾਉਣ ਦੇ ਦੋਸ਼ ਹੇਠ 45 ਜਣੇ ਗ੍ਰਿਫ਼ਤਾਰ

ਸਾਸਾਰਾਮ ਅਤੇ ਬਿਹਾਰ ਸ਼ਰੀਫ ਵਿੱਚ ਹਿੰਸਾ ਭੜਕਾਉਣ ਦੇ ਦੋਸ਼ ਹੇਠ ਪੁਲੀਸ ਨੇ ਹੁਣ ਤੱਕ 45 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਹੈੱਡਕੁਆਰਟਰ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸਾਸਾਰਾਮ ਅਤੇ ਬਿਹਾਰ ਸ਼ਰੀਫ ਵਿੱਚ ਆਮ ਸਥਿਤੀ ਬਹਾਲ ਕਰ ਦਿੱਤੀ ਗਈ ਹੈ ਪਰ ਵਿਸ਼ੇਸ਼ ਅਧਿਕਾਰੀ ਪ੍ਰਭਾਵਿਤ ਇਲਾਕਿਆਂ ਵਿੱਚ ਨਜ਼ਰ ਰੱਖ ਰਹੇ ਹਨ ਅਤੇ ਇੱਥੇ ਵੱਡੀ ਗਿਣਤੀ ਵਿੱਚ ਬਲਾਂ ਦੀ ਤਾਇਨਾਤੀ ਬਰਕਰਾਰ ਹੈ। ਬਿਆਨ ਅਨੁਸਾਰ ਰੋਹਤਾਸ ਦੇ ਜ਼ਿਲ੍ਹਾ ਹੈੱਡਕੁਆਰਟਰ ਸਾਸਾਰਾਮ ਵਿੱਚ ਹਿੰਸਾ ਘਟਨਾਵਾਂ ਤਹਿਤ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਬਿਹਾਰ ਸ਼ਰੀਫ ਵਿੱਚ ਜਿੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਜੱਦੀ ਜ਼ਿਲ੍ਹੇ ਨਾਲੰਦਾ ਦਾ ਦਫ਼ਤਰ ਹੈ, ਹਿੰਸਾ ਤਹਿਤ 27 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -