ਮੈਲਬਰਨ: ਖਿਡਾਰੀ ਯੂਨੀਅਨ ਨਾਲ ਪੰਜ ਸਾਲ ਦੇ ਸਮਝੌਤੇ ਤਹਿਤ ਕ੍ਰਿਕਟ ਆਸਟਰੇਲੀਆ ਆਪਣੀ ਘਰੇਲੂ ਟੀ-20 ਲੀਗ ਲਈ ਤਨਖ਼ਾਹ ਸੀਮਾ ਵਿੱਚ 50 ਫ਼ੀਸਦੀ ਅਤੇ ਮਹਿਲਾ ਕੌਮੀ ਟੀਮ ਦੀ ਘੱਟੋ-ਘੱਟ ਅਤੇ ਔਸਤਨ ਤਨਖ਼ਾਹ ਵਿੱਚ 25 ਫ਼ੀਸਦੀ ਦਾ ਵਾਧਾ ਕਰਨ ਦੀ ਤਿਆਰੀ ਵਿੱਚ ਹੈ। ਪੁਰਸ਼ਾਂ ਦੀ ਬਿੱਗ ਬੈਸ਼ ਲੀਗ (ਬੀਬੀਐੱਲ) ਵਿੱਚ ਹਰੇਕ ਟੀਮ ਲਈ ਤਨਖ਼ਾਹ ਸੀਮਾ ਵਧਾ ਕੇ 30 ਲੱਖ ਆਸਟਰੇਲੀਅਨ ਡਾਲਰ (20 ਲੱਖ ਅਮਰੀਕੀ ਡਾਲਰ) ਹੋ ਜਾਵੇਗੀ। ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਨਿਕ ਹੌਕਲੇ ਨੇ ਕਿਹਾ, ”ਅਸੀਂ ਇਹ ਯਕੀਨੀ ਬਣਾਏ ਰੱਖਣ ਦੀ ਲੋੜ ਨੂੰ ਪਛਾਣ ਲਿਆ ਹੈ ਕਿ ਆਲਮੀ ਕ੍ਰਿਕਟ ਦੇ ਬਦਲਦੇ ਸਮੀਕਰਨ ਦੌਰਾਨ ਬੀਬੀਐੱਲ ਮੁਕਾਬਲੇ ਵਿੱਚ ਬਣਿਆ ਰਹੇ।” -ਏਪੀ