12.4 C
Alba Iulia
Friday, March 29, 2024

ਡੋਪਿੰਗ: ਰਾਸ਼ਟਰਮੰਡਲ ਚੈਂਪੀਅਨ ਸੰਜੀਤਾ ਚਾਨੂ ’ਤੇ ਚਾਰ ਸਾਲ ਦੀ ਪਾਬੰਦੀ

Must Read


ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਦੀ ਚੈਂਪੀਅਨ ਵੇਟਲਿਫਟਰ ਸੰਜੀਤਾ ਚਾਨੂ ‘ਤੇ ਪਿਛਲੇ ਸਾਲ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਨੁਸ਼ਾਸਨ ਪੈਨਲ ਨੇ ਚਾਰ ਸਾਲ ਦੀ ਪਾਬੰਦੀ ਲਾਈ ਹੈ। ਸੰਜੀਤਾ ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਗੁਜਰਾਤ ਵਿੱਚ ਕੌਮੀ ਖੇਡਾਂ ਦੌਰਾਨ ਟੈਸਟ ਵਿੱਚ ਐਨਾਬੌਲਿਕ ਸਟੀਰੌਇਡ-ਡਰੋਸਟੈਨੋਲੋਨ ਮੈਟਬੋਲਾਈਟ ਲਈ ਪਾਜ਼ੇਟਿਵ ਪਾਈ ਗਈ ਸੀ, ਜਿਹੜੀ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੈ। ਖੇਡਾਂ ਦੌਰਾਨ 30 ਸਤੰਬਰ 2022 ਨੂੰ ਡੋਪ ਟੈਸਟ ਲਈ ਉਸ ਦਾ ਨਮੂਨਾ ਲਿਆ ਗਿਆ ਹੈ। ਚੇਤੰਨਿਆ ਮਹਾਜਨ ਦੀ ਅਗਵਾਈ ਵਾਲੇ ਨਾਡਾ ਪੈਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ, ”ਇਹ ਮੰਨਿਆ ਜਾਂਦਾ ਹੈ ਕਿ ਖਿਡਾਰੀ ਨੇ ਨਾਡਾ ਏਡੀਆਰ, 2021 ਦੇ ਆਰਟੀਕਲ 2.1 ਅਤੇ 2.2 ਦੀ ਉਲੰਘਣਾ ਕੀਤੀ ਹੈ, ਇਸ ਕਰਕੇ ਉਸ ‘ਤੇ ਨਾਡਾ ਏਡੀਆਰ, 2021 ਦੇ ਆਰਟੀਕਲ 10.2.1 ਦੇ ਮੁਤਾਬਕ ਚਾਰ ਸਾਲਾਂ ਲਈ ਪਾਬੰਦੀ ਲਾਈ ਜਾਂਦੀ ਹੈ।” ਹੁਕਮਾਂ ਮੁਤਾਬਕ ਸੰਜੀਤਾ ਚਾਨੂ ‘ਤੇ ਪਾਬੰਦੀ 12 ਨਵੰਬਰ ਤੋਂ 2022 ਤੋਂ ਲਾਗੂ ਮੰਨੀ ਜਾਵੇਗੀ ਜਦੋਂ ਉਸ ਨੂੰ ਆਰਜ਼ੀ ਤੌਰ ‘ਤੇ ਮੁਅੱਤਲ ਕੀਤਾ ਗਿਆ ਸੀ। ਸੰਜੀਤਾ ਲਈ ਇਹ ਇੱਕ ਵੱਡਾ ਝਟਕਾ ਹੈ। ਚਾਨੂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜੋ ਉਸ ਤੋਂ ਵਾਪਸ ਲੈ ਲਿਆ ਗਿਆ ਹੈ। ਇਸ ਘਟਨਾਕ੍ਰਮ ਬਾਰੇ ਸੰਜੀਤਾ ਚਾਨੂ ਦੀ ਟਿੱਪਣੀ ਨਹੀਂ ਮਿਲੀ ਸਕੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -