ਮੁੰਬਈ: ਫਿਲਮ ਨਿਰਦੇਸ਼ਕ ਐੱਸ.ਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਨੂੰ ਜਾਪਾਨ ਵਿੱਚ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ‘ਆਰਆਰਆਰ’ ਅਜਿਹਾ ਰਿਕਾਰਡ ਕਾਇਮ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਹੈ। ਅਦਾਕਾਰ ਰਾਮ ਚਰਨ ਅਤੇ ਐੱਨਟੀਆਰ ਜੂਨੀਅਰ ਦੀ ਇਹ ਫਿਲਮ ਪਿਛਲੇ ਸਾਲ ਅਕਤੂਬਰ ਵਿੱਚ ਰਿਲੀਜ਼ ਹੋਈ ਸੀ। ਫਿਲਮ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਟਵੀਟ ਕੀਤਾ ਕਿ ਜਾਪਾਨ ਵਿੱਚ 164 ਦਿਨਾਂ ‘ਚ 10 ਲੱਖ ਲੋਕ ਇਹ ਫਿਲਮ ਦੇਖ ਚੁੱਕੇ ਹਨ। ਇਸੇ ਤਰ੍ਹਾਂ ਰਾਜਾਮੌਲੀ ਨੇ ਟਵੀਟ ਕੀਤਾ, ”10 ਲੱਖ ਜਾਪਾਨੀ ਪ੍ਰਸ਼ੰਸਕਾਂ ਨੇ ਫਿਲਮ ਦਾ ਆਨੰਦ ਲਿਆ।” ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੂੰ ਮੂਲ ਗੀਤ ਦੀ ਸ਼੍ਰੇਣੀ ਵਿੱਚ ਆਸਕਰ ਐਵਾਰਡ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ ਫਿਲਮ ਨੂੰ ਗੋਲਡਨ ਗਲੋਬ ਅਤੇ ਕ੍ਰਿਟਿਕਸ ਚੁਆਇਸ ਐਵਾਰਡ ਵੀ ਮਿਲ ਚੁੱਕੇ ਹਨ। ਫਿਲਮ ਵਿੱਚ ਅਜੈ ਦੇਵਗਨ, ਆਲੀਆ ਭੱਟ ਅਤੇ ਸ਼੍ਰੇਆ ਸਰਨ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ ਦੋ ਭਾਰਤੀ ਕ੍ਰਾਂਤੀਕਾਰੀਆਂ ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਵੱਲੋਂ ਬਰਤਾਨਵੀ ਰਾਜ ਵਿਰੁੱਧ ਲੜੀ ਗਈ ਲੜਾਈ ‘ਤੇ ਆਧਾਰਿਤ ਹੈ। -ਆਈਏਐੱਨਐੱਸ