12.4 C
Alba Iulia
Thursday, April 25, 2024

‘ਕੈਰੀ ਆਨ ਜੱਟਾ 3’ ਦਾ ਪੋਸਟਰ ਰਿਲੀਜ਼

Must Read


ਮੁੰਬਈ: ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਆਉਣ ਵਾਲੀ ਕਾਮੇਡੀ ਫਿਲਮ ‘ਕੈਰੀ ਆਨ ਜੱਟਾ 3’ ਦਾ ਅੱਜ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ। ਗਿੱਪੀ ਨੇ ਇੰਸਟਾਗ੍ਰਾਮ ‘ਤੇ ਪੋਸਟਰ ਸਾਂਝਾ ਕਰਦਿਆਂ ਲਿਖਿਆ, ”ਅਸੀਂ ਤਿੰਨ ਗੁਣਾ ਵੱਧ ਮਨੋਰੰਜਨ ਲੈ ਕੇ ਹਾਜ਼ਰ ਹਾਂ। ਪੇਸ਼ ਹੈ ‘ਕੈਰੀ ਆਨ ਜੱਟਾ 3’ ਦੀ ਪਹਿਲੀ ਝਲਕ। ਸਿਨੇਮਾ ਘਰਾਂ ਵਿੱਚ ਫਿਲਮ 29 ਜੂਨ ਨੂੰ ਰਿਲੀਜ਼ ਹੋਵੇਗੀ।” ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਸੋਨਮ ਬਾਜਵਾ, ਬਿਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹ ਫਿਲਮ ਗਿੱਪੀ ਗਰੇਵਾਲ ਦੇ ਭਰਾ ਸਿੱਪੀ ਗਰੇਵਾਲ ਦੇ ਬੈਨਰ ‘ਸਿੱਪੀ ਗਰੇਵਾਲ ਪ੍ਰੋਡਕਸ਼ਨਸ਼’ ਹੇਠ ਰਿਲੀਜ਼ ਹੋਵੇਗੀ। ਫਿਲਮ ਦੇ ਪਹਿਲੇ ਭਾਗ ਵਿੱਚ ਗਿੱਪੀ ਦੇ ਨਾਲ ਅਦਾਕਾਰਾ ਮਾਹੀ ਗਿੱਲ ਮੁੱਖ ਭੂਮਿਕਾ ‘ਚ ਨਜ਼ਰ ਆਈ ਸੀ ਅਤੇ ਦੂਜੇ ਭਾਗ ਵਿੱਚ ਮਾਹੀ ਦੀ ਜਗ੍ਹਾ ਸੋਨਮ ਬਾਜਵਾ ਨੇ ਲੈ ਲਈ ਸੀ। ਇਨ੍ਹਾਂ ਦੋਵਾਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -