12.4 C
Alba Iulia
Thursday, May 2, 2024

ਪ੍ਰਭਸਿਮਰਨ ਦਾ ਲੈਅ ’ਚ ਆਉਣਾ ਪੰਜਾਬ ਕਿੰਗਜ਼ ਲਈ ਵਧੀਆ ਸੰਕੇਤ: ਜਾਫਰ

Must Read


ਗੁਹਾਟੀ, 6 ਅਪਰੈਲ

ਪੰਜਾਬ ਕਿੰਗਜ਼ ਦੇ ਬੈਟਿੰਗ ਕੋਚ ਵਸੀਮ ਜਾਫਰ ਨੇ ਟੀਮ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪ੍ਰਭਾਵਸ਼ਾਲੀ ਬੱਲੇਬਾਜ਼ੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਸ ਦਾ ਆਈਪੀਐੱਲ ‘ਚ ਲੈਅ ‘ਚ ਆਉਣਾ ਟੀਮ ਲਈ ਵਧੀਆ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੌਨੀ ਬੇਅਰਸਟੋਅ ਦੀਆਂ ਸੇਵਾਵਾਂ ਨਾ ਮਿਲਣ ਕਾਰਨ ਪ੍ਰਭਸਿਮਰਨ ‘ਤੇ ਟੇਕ ਰੱਖੀ ਜਾ ਰਹੀ ਹੈ।

ਪੰਜਾਬ ਕਿੰਗਜ਼ ਟੀਮ ਨੇ ਕਪਤਾਨ ਸ਼ਿਖਰ ਧਵਨ (86 ਨਾਬਾਦ) ਅਤੇ ਪ੍ਰਭਸਿਮਰਨ ਸਿੰਘ (60) ਦੇ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ ਸਨ। ਬਾਅਦ ‘ਚ ਗੇਂਦਬਾਜ਼ ਨਾਥਨ ਐਲਿਸ ਨੇ ਚਾਰ ਵਿਕਟਾਂ ਲੈ ਕੇ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 192 ਦੌੜਾਂ ‘ਤੇ ਰੋਕ ਕੇ ਮੈਚ ਜਿੱਤ ਲਿਆ ਸੀ।

ਜਾਫਰ ਨੇ ਕਿਹਾ ਕਿ ਨਿਡਰ ਹੋ ਕੇ ਖੇਡਣ ਦੀ ਲੋੜ ਹੈ ਅਤੇ ਪ੍ਰਭਸਿਮਰਨ ਬਹੁਤ ਵਧੀਆ ਖਿਡਾਰੀ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -