ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਪਰੈਲ
ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਰਘਬੀਰ ਸਿੰਘ ਸੋਹਲ ਅਤੇ ਡਾ. ਸਤੀਸ਼ ਸ਼ਰਮਾ ਨੇ ਖੇਡ ਮੇਲੇ ਦਾ ਉਦਘਾਟਨ ਕੀਤਾ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਾਣੀ ਕੌਰ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਨਰਿੰਦਰ ਕੌਰ ਸੰਧੂ, ਡਾ. ਰਾਜੇਸ਼ਵਰਪਾਲ ਕੌਰ ਆਦਿ ਵੀ ਹਾਜ਼ਰ ਸਨ।
ਖੇਡ ਮੇਲੇ ਦਾ ਅਰੰਭ ਝੰਡਾ ਡਹਿਰਾਉਣ ਅਤੇ ਸਹੁੰ ਚੁੱਕਣ ਦੀ ਰਸਮ ਨਾਲ ਹੋਇਆ। ਖੇਡ ਮੁਕਾਬਲਿਆਂ ਵਿੱਚ 50, 100, 200 ਅਤੇ 400 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਡਿਸਕਸ ਥਰੋ, ਜੈਵਲਿਨ ਧਰੋ ਅਤੇ ਸ਼ਾਟਪੁਟ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਤੋਂ ਇਲਾਵਾ ਚਮਚਾ-ਆਲੂ ਦੌੜ, ਤਿੰਨ ਟੰਗੀ ਦੌੜ, ਚਾਟੀ ਦੌੜ, ਬੋਰੀ ਦੌੜ, ਰੱਸਾ ਟੱਪਣ ਆਦਿ ਦੀਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਸੀਮਾ ਨੂੰ ਸਪੋਰਟਸ ਵਰਗ ਵਿੱਚ ਅਤੇ ਬੀਕਾਮ ਭਾਗ ਤੀਜਾ ਦੀ ਵਿਦਿਆਰਥਣ ਪ੍ਰੀਤੀ ਨੂੰ ਨਾਨ ਸਪੋਰਟਸ ਵਰਗ ਵਿੱਚ ਬੈਸਟ ਖਿਡਾਰਨ ਐਲਾਨਿਆ ਗਿਆ। ਆਏ ਮਹਿਮਾਨਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਕਾਲਜ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸੇ ਤਰ੍ਹਾਂ ਨਾਨ-ਸਪੋਰਟਸ ਵਰਗ ਦੇ ਲੰਬੀ ਛਾਲ ਮੁਕਾਬਲੇ ਵਿੱਚ ਪ੍ਰੀਤੀ, ਜੈਵਲਿਨ ਥਰੋ ਵਿੱਚ ਹਰਪ੍ਰੀਤ ਕੌਰ, ਸ਼ਾਟਪੁੱਟ ‘ਚ ਸ਼ਿਖਾ ਧੀਮਾਨ, 50 ਮੀਟਰ ਦੌੜ ਵਿੱਚ ਮਨਪ੍ਰੀਤ ਕੌਰ, ਚਾਟੀ ਦੌੜ ‘ਚ ਸਾਖਸ਼ੀ, ਤਿੰਨ ਟੰਗੀ ਦੌੜ ‘ਚ ਬੇਅੰਤ ਤੇ ਨਵਜੋਤ, ਬੋਰੀ ਦੌੜ ਵਿੱਚ ਅਮਨਦੀਪ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਸਪੋਰਟਸ ਵਰਗ ਦੇ ਡਿਸਕਸ ਥਰੋ ਮੁਕਾਬਲੇ ‘ਚ ਨਿਸ਼ਾ, ਸ਼ਾਟਪੁੱਟ ਵਿੱਚ ਜਸ਼ਨਪ੍ਰੀਤ ਕੌਰ, ਉੱਚੀ ਛਾਲ ਵਿੱਚ ਸੀਮਾ ਖਾਨ, ਲੰਬੀ ਛਾਲ ਵਿੱਚ ਸੀਮਾ ਨੇ ਪਹਿਲੇ ਸਥਾਨ ਹਾਸਲ ਕੀਤੇ।