12.4 C
Alba Iulia
Sunday, May 5, 2024

ਆਈਪੀਐੱਲ: ਰਾਜਸਥਾਨ ਨੇ ਦਿੱਲੀ ਨੂੰ ਹਰਾਇਆ

Must Read


ਗੁਹਾਟੀ: ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੇ ਜੋਸ ਬਟਲਰ ਦੇ ਅਰਧ ਸੈਂਕੜਿਆਂ ਤੋਂ ਬਾਅਦ ਟਰੈਂਟ ਬੋਲਟ (29 ਦੌੜਾਂ ਦੇ ਕੇ ਤਿੰਨ ਵਿਕਟਾਂ) ਦੇ ਪਹਿਲੇ ਓਵਰ ਵਿੱਚ ਹੀ ਦੋ ਝਟਕਿਆਂ ਨਾਲ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਜੈਸਵਾਲ (60 ਦੌੜਾਂ) ਅਤੇ ਬਟਲਰ (79 ਦੌੜਾਂ) ਨੇ ਸ਼ਾਨਦਾਰ ਪਾਰੀ ਜਾਰੀ ਰੱਖਦੇ ਹੋਏ 51 ਗੇਂਦਾਂ ‘ਚ 98 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਸ ਨਾਲ ਰਾਜਸਥਾਨ ਰੌਇਲਜ਼ ਨੇ ਚਾਰ ਵਿਕਟਾਂ ‘ਤੇ 199 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਉਪਰੰਤ ਗੇਂਦਬਾਜ਼ੀ ਦੌਰਾਨ ਟੀਮ ਦੇ ਗੇਂਦਬਾਜ਼ ਟਰੈਂਟ ਬੋਲਟ (ਚਾਰ ਓਵਰ ‘ਚ ਇਕ ਮੇਡਨ) ਦੇ ਪਹਿਲੇ ਹੀ ਓਵਰ ‘ਚ ਦਿੱਤੇ ਦੋ ਝਟਕਿਆਂ ਨਾਲ ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ (65 ਦੌੜਾਂ) ਦੇ ਅਰਧ ਸੈਂਕੜੇ ਦੇ ਬਾਵਜੂਦ ਟੀਮ ਨਿਰਧਾਰਤ 20 ਓਵਰਾਂ ‘ਚ ਨੌਂ ਵਿਕਟਾਂ ‘ਤੇ 142 ਦੌੜਾਂ ਹੀ ਬਣਾ ਸਕੀ। ਦਿੱਲੀ ਕੈਪੀਟਲਜ਼ ਨੂੰ ਬੱਲੇਬਾਜ਼ਾਂ ਨੇ ਮੁੜ ਤੋਂ ਨਿਰਾਸ਼ ਕੀਤਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -