ਸੋਮਨਾਥ, 9 ਅਪਰੈਲ
ਪੁਲੀਸ ਨੇ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਅੱਜ ਸੱਜੇ ਪੱਖੀ ਕਾਰਕੁਨ ਕਾਜਲ ਹਿੰਦੁਸਤਾਨੀ ਨੂੰ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਾਜਲ ‘ਤੇ ਦੋਸ਼ ਹੈ ਕਿ ਉਸ ਨੇ ਰਾਮਨੌਮੀ ਮੌਕੇ ਨਫ਼ਰਤੀ ਤਕਰੀਰ ਕੀਤੀ ਸੀ, ਜਿਸ ਕਾਰਨ ਊਨਾ ਕਸਬੇ ਵਿੱਚ ਪਹਿਲੀ ਅਪਰੈਲ ਨੂੰ ਫ਼ਿਰਕੂ ਝੜਪ ਹੋ ਗਈ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ ਊਨਾ ਵਿੱਚ ਪੁਲੀਸ ਕੋਲ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। -ਪੀਟੀਆਈ