ਪੱਤਰ ਪ੍ਰੇਰਕ
ਪਾਇਲ, 10 ਅਪਰੈਲ
ਸ਼ਹੀਦ ਬਾਬਾ ਦੀਪ ਸਿੰਘ ਖਾਲਸਾ ਸਪੋਰਟਸ ਕਲੱਬ ਤੇ ਗਰਾਮ ਪੰਚਾਇਤ ਪਿੰਡ ਜਲਾਜਣ ਵਲੋਂ 5ਵਾਂ ਦੋ ਰੋਜ਼ਾ ਕਬੱਡੀ ਟੂਰਨਾਂਮੈਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਐਕਸੀਅਨ ਗੁਰਦਿਆਲ ਸਿੰਘ ਨੇ ਕੀਤਾ। ਕਬੱਡੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਸਮੇਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਚੇਅਰਮੈਨ ਨਵਜੋਤ ਸਿੰਘ ਮੰਡੇਰ ਜਰਗ, ਭਾਜਪਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਐੱਸਪੀ ਮੁਕੇਸ਼ ਕੁਮਾਰ, ਚੇਅਰਮੈਨ ਹਰਜਿੰਦਰ ਸਿੰਘ, ਲਛਮਣ ਸਿੰਘ ਗਰੇਵਾਲ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਇੰਸਪੈਕਟਰ ਡਾ ਸਿੰਗਾਰਾ ਸਿੰਘ ਮੁੱਲਾਂਪੁਰ, ਚੇਅਰਮੈਨ ਸਤਿਨਾਮ ਸਿੰਘ ਸੋਨੀ, ਮਾ ਕੇਵਲ ਸਿੰਘ ਜਰਗੜੀ ਵਿਸ਼ੇਸ ਤੌਰ ‘ਤੇ ਪੁੱਜੇ।
ਕਬੱਡੀ 35 ਕਿਲੋ ‘ਚੋਂ ਕਾਲਖ ਪਹਿਲੇ ਤੇ ਤੂਰਾਂ ਦੂਜੇ ‘ਤੇ, 45 ਕਿਲੋ ‘ਚੋਂ ਖਾਨਪੁਰ ਪਹਿਲੇ ਤੇ ਜਰਗੜੀ ਦੂਜੇ ‘ਤੇ, 55 ਕਿਲੋਂ ‘ਚੋਂ ਜਲਾਜਣ ਪਹਿਲੇ ਤੇ ਮਾਜਰੀ ਦੂਜੇ ‘ਤੇ, 70 ਕਿਲੋ ‘ਚੋਂ ਸਿਰਥਲਾ ਪਹਿਲੇ ਤੇ ਹਰਿਆਣਾ ਦੂਜੇ ‘ਤੇ, ਕਬੱਡੀ ਆਲ ਓਪਨ ‘ਚੋਂ ਜਰਗੜੀ ਪਹਿਲੇ ‘ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਦਾ ਇਨਾਮ ਰਮਨ ਥਾਈਲੈਂਡ ਵੱਲੋਂ ਅਤੇ ਦੂਜੇ ਨੰਬਰ ‘ਤੇ ਰਹਿਣ ਵਾਲੀ ਸਲਾਣਾ ਦੀ ਟੀਮ ਨੂੰ ਗੁਰਿੰਦਰ ਸਿੰਘ ਕੈਨੇਡਾ ਅਤੇ ਰਾਜਦੀਪ ਬੈਨੀਪਾਲ ਫਤਹਿਪੁਰ ਵੱਲੋਂ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਉਭਰਦੇ ਖਿਡਾਰੀ ਹਰਕਮਲ ਦੁੱਲਾ ਮਾਜਰੀ ਅਤੇ ਕੁਮੈਟੇਂਟਰ ਗੋਲਡੀ ਨਸਰਾਲੀ ਦਾ ਰਾਜਦੀਪ ਬੈਨੀਪਾਲ ਵੱਲੋਂ ਨਗਦ ਰਾਸ਼ੀ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਖੇਡ ਮੇਲੇ ਦੀ ਕੁਮੈਂਟਰੀ ਨਿੱਕਾ ਜਰਗੜੀ, ਗੋਲਡੀ ਨਸਰਾਲੀ, ਓਮ ਕੰਡਿਆਣਾ ਅਤੇ ਕ੍ਰਿਸ਼ਨ ਬਦੇਸ਼ਾ ਵੱਲੋਂ ਕੀਤੀ ਗਈ। ਇਸ ਖੇਡ ਮੇਲੇ ਨੂੰ ਨੇਪਰੇ ਚਾੜਨ ਲਈ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਰਾਜੂ ਪੰਜਰੁੱਖਾ, ਰਾਜਦੀਪ ਬੈਨੀਪਾਲ, ਬਿੱਟੂ ਨੀਗਰੋ ਯੂਕੇ, ਥਾਣੇਦਾਰ ਸੋਹਣ ਸਿੰਘ, ਦਰਸ਼ਨ ਸਿੰਘ, ਕੈਪਟਨ ਜਰਨੈਲ ਸਿੰਘ ਜਲਾਜਣ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ।