12.4 C
Alba Iulia
Wednesday, May 1, 2024

ਅੰਡਰ-17 ਫੁਟਬਾਲ: ਮਨਜੋਤ ਤੇ ਬਲਕਰਨ ਦੀ ਭਾਰਤੀ ਟੀਮ ਲਈ ਚੋਣ

Must Read


ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਦਸਮੇਸ਼ ਮਾਰਸ਼ਲ ਅਕੈਡਮੀ ਦੇ ਫੁਟਬਾਲ ਖਿਡਾਰੀ ਮਨਜੋਤ ਸਿੰਘ ਧਾਮੀ ਅਤੇ ਬਲਕਰਨ ਸਿੰਘ ਭਾਰਤ ਦੀ ਅੰਡਰ-17 ਫੁਟਬਾਲ ਟੀਮ ਲਈ ਚੁਣੇ ਗਏ ਹਨ। ਫੁਟਬਾਲ ਕੋਚ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਖਿਡਾਰੀ ਇਸ ਸਾਲ ਜੁਲਾਈ ਵਿੱਚ ਹੋਣ ਵਾਲੀ ਅੰਡਰ-17 ਏਸ਼ੀਅਨ ਫੁਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਇਸ ਦੀ ਤਿਆਰੀ ਲਈ ਭਾਰਤੀ ਟੀਮ ਸਪੇਨ ਅਤੇ ਜਰਮਨੀ ਵਿਚ 2 ਮਹੀਨਿਆਂ ਦੇ ਕਰੀਬ ਅਭਿਆਸ ਕਰਨ ਲਈ ਜਾ ਰਹੀ ਹੈ। ਭਾਰਤੀ ਟੀਮ ਸਪੇਨ ਵਿੱਚ 5 ਅਭਿਆਸ ਮੈਚ ਖੇਡੇਗੀ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਜਰੂਰ ਦਾ ਰਹਿਣ ਵਾਲਾ ਮਨਜੋਤ ਸਿੰਘ ਧਾਮੀ ਟੀਮ ਦਾ ਉਪ ਕਪਤਾਨ ਵੀ ਹੈ ਅਤੇ ਬਲਕਰਨ ਸਿੰਘ ਲੁਧਿਆਣਾ ਦੇ ਪਿੰਡ ਕਮਾਲਪੁਰੇ ਦਾ ਵਸਨੀਕ ਹੈ। -ਪੱਤਰ ਪ੍ਰੇਰਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -