ਤਾਇਪੇ, 11 ਅਪਰੈਲ
ਚੀਨ ਦੀ ਫੌਜ ਨੇ ਐਲਾਨ ਕੀਤਾ ਕਿ ਉਹ ਤਾਇਵਾਨ ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਵਿਆਪਕ ਯੁੱਧ ਅਭਿਆਸ ਕਰਨ ਤੋਂ ਬਾਅਦ ‘ਲੜਾਈ ਲਈ ਤਿਆਰ’ ਹੈ। ਚੀਨ ਵੱਲੋਂ ਇਹ ਹਮਲਾਵਰ ਕਾਰਵਾਈ ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਕੇਵਿਨ ਮੈਕਕਾਰਥੀ ਅਤੇ ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਦੀ ਮੁਲਾਕਾਤ ਤੋਂ ਬਾਅਦ ਕੀਤੀ ਗਈ। ਚੀਨ ਨੇ ਕਿਹਾ, ‘ਫੌਜ ਲੜਨ ਲਈ ਤਿਆਰ ਹੈ ਅਤੇ ਤਾਇਵਾਨ ਦੀ ਆਜ਼ਾਦੀ ਦੇ ਕਿਸੇ ਵੀ ਰੂਪ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਅਤੇ ਕਿਸੇ ਵੀ ਵਿਦੇਸ਼ੀ ਦਖਲ ਦੀ ਕੋਸ਼ਿਸ਼ ਨੂੰ ਰੋਕਣ ਲਈ ਦ੍ਰਿੜਤਾ ਨਾਲ ਲੜ ਸਕਦੀ ਹੈ।’