ਸਿਓਲ, 14 ਅਪਰੈਲ
ਉੱਤਰੀ ਕੋਰੀਆ ਨੇ ਅੱਜ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਨਵੀਂ ਵਿਕਸਤ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਦਾ ਪ੍ਰੀਖਣ ਕੀਤਾ ਹੈ, ਜੋ ਅਮਰੀਕਾ ਦੀ ਮੁੱਖ ਭੂਮੀ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇਸੀਐੱਨਏ) ਨੇ ਇਹ ਖ਼ਬਰ ਅਜਿਹੇ ਸਮੇਂ ਦਿੱਤੀ, ਜਦੋਂ ਇੱਕ ਦਿਨ ਪਹਿਲਾਂ ਉਸ ਦੇ ਗੁਆਂਢੀਆਂ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਕੋਰੀਆ ਨੇ ਠੋਸ ਪ੍ਰੋਪੇਲੈਂਟ ‘ਤੇ ਆਧਾਰਿਤ ਆਈਸੀਬੀਐੱਮ ਦਾਗ਼ੀ ਹੈ। ਉੱਤਰੀ ਕੋਰੀਆ ਨੇ 2022 ਦੀ ਸ਼ੁਰੂਆਤ ਤੋਂ ਹੁਣ ਤੱਕ 100 ਤੋਂ ਵੱਧ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ