ਬਾਰਸੀਲੋਨਾ: ਰਾਫੇਲ ਨਡਾਲ ਨੇ ਬਾਰਸੀਲੋਨਾ ਓਪਨ ਨਾ ਖੇਡਣ ਦਾ ਫ਼ੈਸਲਾ ਲਿਆ ਹੈ। 22 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ ਕਿ ਜਨਵਰੀ ਵਿੱਚ ਆਸਟਰੇਲੀਆ ਓਪਨ ਖੇਡਦੇ ਸਮੇਂ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਉਹ ਪੂਰੀ ਤਰ੍ਹਾਂ ਨਹੀਂ ਉਭਰਿਆ। ਟਵਿੱਟਰ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਉਸ ਨੇ ਕਿਹਾ, ”ਬਾਰਸੀਲੋਨਾ ਮੇਰੇ ਲਈ ਵਿਸ਼ੇਸ਼ ਟੂਰਨਾਮੈਂਟ ਹੈ ਕਿਉਂਕਿ ਇਹ ਮੇਰਾ ਅਪਣਾਇਆ ਹੋਇਆ ਕਲੱਬ ਹੈ। ਘਰ ਵਿੱਚ ਖੇਡਣ ਹਮੇਸ਼ਾ ਖਾਸ ਹੁੰਦਾ ਹੈ ਪਰ ਮੈਂ ਅਜੇ ਪੂਰੀ ਤਰ੍ਹਾਂ ਫਿਟ ਨਹੀਂ ਹਾਂ।’ -ਏਪੀ