12.4 C
Alba Iulia
Monday, April 29, 2024

ਆਈਪੀਐੱਲ: ਰੌਇਲ ਚੈਲੰਜਰਜ਼ ਬੰਗਲੂਰੂ ਨੇ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾਇਆ

Must Read


ਬੰਗਲੂਰੂ, 15 ਅਪਰੈਲ

ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੇ ਵਿਰਾਟ ਕੋਹਲੀ (50 ਦੌੜਾਂ) ਦੇ ਨੀਮ ਸੈਂਕੜੇ ਤੋਂ ਬਾਅਦ ਵਿਜੈਕੁਮਾਰ ਵੈਸ਼ਾਕ (20 ਦੌੜਾਂ ਦੇ ਕੇ ਤਿੰਨ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਕੈਪਟੀਲਜ਼ ਦੀ ਇਸ ਸੀਜ਼ਨ ਲਗਾਤਾਰ ਪੰਜਵੀਂ ਹਾਰ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ ਨਿਰਧਾਰਿਤ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ ਸਨ। ਇਸ ਵਿੱਚ ਕੋਹਲੀ (50) ਤੋਂ ਇਲਾਵਾ ਮਹੀਪਾਲ ਲੋਮਰੋਰ ਨੇ 26, ਗਲੈਨ ਮੈਕਸਵੈਲ ਨੇ 24, ਫਾਫ ਡੁਪਲੇਸੀ ਨੇ 22 ਅਤੇ ਸ਼ਾਹਬਾਜ਼ ਅਹਿਮਦ ਨੇ ਨਾਬਾਦ 20 ਦੌੜਾਂ ਦਾ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ 9 ਵਿਕਟਾਂ ਗੁਆ ਕੇ ਸਿਰਫ 151 ਦੌੜਾਂ ਹੀ ਬਣਾ ਸਕੀ। ਦਿੱਲੀ ਲਈ ਮਨੀਸ਼ ਪਾਂਡੇ ਨੇ 50, ਨੌਰਕੀਆ ਨੇ 23, ਅਕਸ਼ਰ ਪਟੇਲ ਨੇ 21 ਅਤੇ ਅਮਨ ਹਾਕਿਮ ਖਾਨ ਨੇ 18 ਦੌੜਾਂ ਬਣਾਈਆਂ। ਆਰਸੀਬੀ ਵੱਲੋਂ ਵਿਜੈਕੁਮਾਰ ਨੇ ਤਿੰਨ, ਮੁਹੰਮਦ ਸਿਰਾਜ ਨੇ ਦੋ ਅਤੇ ਪਾਰਨੇਲ, ਹਸਾਰੰਗਾ ਅਤੇ ਹਰਸ਼ਲ ਪਟੇਲ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -