ਨਵੀਂ ਦਿੱਲੀ, 15 ਅਪਰੈਲ
ਸੁਪਰੀਮ ਕੋਰਟ ਦਾ ਪੰਜ ਜੱਜਾਂ ਦਾ ਇਕ ਸੰਵਿਧਾਨਕ ਬੈਂਚ ਸਮਲਿੰਗੀ ਵਿਆਹਾਂ ਦੀ ਕਾਨੂੰਨੀ ਪ੍ਰਮਾਣਿਕਤਾ ਬਾਰੇ ਦਾਇਰ ਪਟੀਸ਼ਨਾਂ ਉਤੇ ਸੁਣਵਾਈ ਮੰਗਲਵਾਰ ਤੋਂ ਕਰੇਗਾ। ਬੈਂਚ ਦੀ ਅਗਵਾਈ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਕਰਨਗੇ। ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਹੀ ਇਹ ਮਾਮਲਾ ਆਖ਼ਰੀ ਫ਼ੈਸਲੇ ਲਈ ਇਕ ਵੱਡੇ ਬੈਂਚ ਹਵਾਲੇ ਕਰ ਦਿੱਤਾ ਸੀ। ਬੈਂਚ ਨੇ ਕਿਹਾ ਸੀ ਕਿ ਇਹ ‘ਬਹੁਤ ਅਹਿਮੀਅਤ ਵਾਲਾ ਮੁੱਦਾ ਹੈ।’ ਇਸ ਮਾਮਲੇ ਦੀ ਸੁਣਵਾਈ ਤੇ ਨਤੀਜਿਆਂ ਦਾ ਦੇਸ਼ ਉਤੇ ਵਿਆਪਕ ਅਸਰ ਪਵੇਗਾ।