ਪਟਨਾ, 15 ਅਪਰੈਲ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਤਲਬ ਕੀਤੇ ਜਾਣ ਦੇ ਇੱਕ ਦਿਨ ਬਾਅਦ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਉਨ੍ਹਾਂ ਖ਼ਿਲਾਫ਼ ਸ਼ੁਰੂ ਕੀਤੀਆਂ ਗਈਆਂ ‘ਸਾਰੀਆਂ ਕਾਰਵਾਈਆਂ’ ਦਾ ਢੁੱਕਵੇਂ ਸਮੇਂ ‘ਤੇ ਜਵਾਬ ਦੇਣਗੇ। ਜਨਤਾ ਦਲ (ਯੂ) ਨੇਤਾ ਨੇ ਕਿਹਾ, ”ਲੋਕ ਜਾਣਦੇ ਹਨ ਕਿ ਉਨ੍ਹਾਂ (ਕੇਜਰੀਵਾਲ) ਖ਼ਿਲਾਫ਼ ਕੀ ਹੋ ਰਿਹਾ ਹੈ? ਉਹ ਇੱਕ ਅਸਰ-ਰਸੂਖ ਵਾਲੇ ਇੱਕ ਵਿਅਕਤੀ ਹਨ ਅਤੇ ਉਨ੍ਹਾਂ ਆਪਣੇ ਰਾਜ ‘ਚ ਕਈ ਵਿਕਾਸ ਕਾਰਜ ਕੀਤੇ ਹਨ। ਉਹ ਆਪਣੇ ਖ਼ਿਲਾਫ਼ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ਦਾ ਢੁੱਕਵੇਂ ਸਮੇਂ ‘ਤੇ ਜਵਾਬ ਦੇਣਗੇ।” ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ, ”ਇਸੇ ਕਾਰਨ ਅਸੀਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਦੀਆਂ ਵੱਧ ਤੋਂ ਵੱਧ ਪਾਰਟੀਆਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰੀਆਂ ਕੋਸ਼ਿਸ਼ਾਂ ਕਰਾਂਗੇ ਅਤੇ ਇੱਕਜੁਟ ਹੋ ਕੇ ਕੰਮ ਕਰਾਂਗੇ।” -ਪੀਟੀਆਈ