12.4 C
Alba Iulia
Saturday, April 27, 2024

ਕੋਚੇਲਾ ’ਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣਿਆ ਦਿਲਜੀਤ

Must Read


ਲਾਸ ਏਂਜਲਸ, 16 ਅਪਰੈਲ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਵਿਚ ਪੰਜਾਬੀ ਸੰਗੀਤ ਦੇ ਝੰਡੇ ਗੱਡ ਦਿੱਤੇ ਹਨ। ਉਹ ਕੋਚੇਲਾ ਸੰਗੀਤ ਸਮਾਗਮ ਵਿਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਦਿਲਜੀਤ ਦੇ ਜਿਵੇਂ ਹੀ ਅਮਰੀਕਾ ਦੇ ਕੋਚੇਲਾ ਸੰਗੀਤ ਸਗਾਗਮ ਵਿਚ ਪੇਸ਼ਕਾਰੀ ਦੇਣ ਦੀਆਂ ਖ਼ਬਰਾਂ ਆਈਆਂ ਤਾਂ ਸੋਸ਼ਲ ਮੀਡੀਆ ‘ਤੇ ਬੌਲੀਵੁਡ ਅਦਾਕਾਰਾਂ ਤੋਂ ਇਲਾਵਾ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਉਸ ਦੀ ਤੁਲਨਾ ਮਹਾਨ ਕਲਾਕਾਰ ਵਜੋਂ ਕੀਤੀ ਹੈ। ਇਹ ਸਮਾਗਮ ਕੈਲੀਫੋਰਨੀਆ ਦੇ ਇੰਡੀਓ ਦੀ ਕੋਚੇਲਾ ਵੈਲੀ ਵਿੱਚ ਹੋ ਰਿਹਾ ਹੈ। ਇਸ ਵਿਚ ਬਲੈਕਪਿੰਕ, ਚਾਰਲੀ, ਲੈਬ੍ਰਿੰਥ ਅਤੇ ਕਿਡ ਲਾਰੋਈ ਵਰਗੇ ਗਲੋਬਲ ਸੰਗੀਤ ਸਿਤਾਰਿਆਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਪੰਜਾਬੀ ਗਾਇਕ ਦਿਲਜੀਤ ਨੇ ਕਾਲੇ ਕੱਪੜਿਆਂ ਨਾਲ ਕਾਲੇ ਦਸਤਾਨੇ ਤੇ ਕਾਲੀਆਂ ਐਨਕਾਂ ਪਹਿਨ ਕੇ ਆਪਣੇ ਸੁਪਰ ਹਿੱਟ ਗੀਤ ਗਾਏ। ਉਸ ਨੇ ਜਦੋਂ ‘ਪਟਿਆਲਾ ਪੈੱਗ’ ਗੀਤ ਸੁਣਾਇਆ ਤਾਂ ਅਮਰੀਕੀ ਸੰਗੀਤ ਨਿਰਮਾਤਾ ਡੀਜੇ ਡਿਪਲੋ ਵੀ ਨੱਚਣੋਂ ਨਾ ਰੁਕ ਸਕਿਆ। ਇਸ ਦੀ ਵੀਡੀਓ ਵੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਦੋਸਾਂਝ ਨੇ ਪੰਜਾਬੀ ਵਿੱਚ ਸਟੇਜ ‘ਤੇ ਕਿਹਾ, ‘ਹੁਣ ਇਹ ਇਤਿਹਾਸ ਵਿੱਚ ਲਿਖਿਆ ਗਿਆ ਹੈ। ਪੰਜਾਬੀ ਆ ਗਏ ਹਮ ਕੋਚੇਲਾ (ਪੰਜਾਬੀ ਕੋਚੇਲਾ ਪਹੁੰਚ ਗਏ ਹਨ)। ਜੋ ਮੇਰੇ ਗੀਤਾਂ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਵੀ ਮਿਊਜ਼ਿਕ ਤੇ ਗੀਤ ਵਧੀਆ ਲੱਗਣਗੇ।’ ਇਸ ਤੋਂ ਬਾਅਦ ਦਿਲਜੀਤ ਨੇ ‘ਜੱਟ ਦਾ ਪਿਆਰ’ ‘ਪਟਿਆਲਾ ਪੈੱਗ’, ‘ਪ੍ਰਾਪਰ ਪਟੋਲਾ’, ‘ਰਾਤ ਦੀ ਗੇੜੀ’ ਆਦਿ ਗੀਤਾਂ ਨਾਲ ਸਰੋਤਿਆਂ ਨੂੰ ਖੂਬ ਨਚਾਇਆ। ਦਿਲਜੀਤ ਨੇ ਇੱਥੇ ਕਰੀਬ 45 ਮਿੰਟ ਆਪਣੇ ਲਾਈਵ ਬੈਂਡ ਅਤੇ ਭੰਗੜੇ ਨਾਲ ਅਮਰੀਕਾ ਵਾਸੀਆਂ ਦਾ ਮਨੋਰੰਜਨ ਕੀਤਾ। ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦੋਸਾਂਝ ਨੂੰ ਅਮਰੀਕੀ ਸੰਗੀਤ ਸਮਾਰੋਹ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨ ਲਈ ਵਧਾਈ ਦਿੱਤੀ। ਰੈਪਰ ਬਾਦਸ਼ਾਹ ਅਤੇ ਦੋਸਾਂਝ ਦੀ ”ਉੜਤਾ ਪੰਜਾਬ” ਦੀ ਸਹਿ-ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਉਸ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਅਰਜੁਨ ਰਾਮਪਾਲ ਨੇ ਵੀ ਦਿਲਜੀਤ ਨੂੰ ਮਹਾਨ ਕਲਾਕਾਰ ਤੇ ਸੱਚਾ ਰੌਕ ਸਟਾਰ ਆਖਿਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -